ਕਾਹਿਰਾ (ਏਜੰਸੀਆਂ) : ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਕਿਲੋਮੀਟਰ ਦੱਖਣ ਵਿਚ ਸਥਿਤ ਅਤਫਿਹ ਸ਼ਹਿਰ ਨੇੜੇ ਇਕ ਟਰੱਕ ਦੇ ਮਿੰਨੀ ਬੱਸ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਹਾਦਸਾ ਨੀਲ ਨਦੀ ਦੇ ਪੂਰਬੀ ਤੱਟ ’ਤੇ ਸਥਿਤ ਇਕ ਰਾਜਮਾਰਗ ਨੇੜੇ ਵਾਪਰਿਆ। ਪੁਲਿਸ ਅਧਿਕਾਰੀਆਂ ਅਨੁਸਾਰ ਟਰੱਕ ਦਾ ਟਾਇਰ ਫਟ ਗਿਆ ਸੀ ਜਿਸ ਕਾਰਨ ਉਹ ਪਲਟ ਗਿਆ ਅਤੇ ਮਿੰਨੀ ਬੱਸ ਨਾਲ ਜਾ ਟਕਰਾਇਆ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਤੇ ਜ਼ਖ਼ਮੀਆਂ ਨੂੰ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ।