ਚੰਡੀਗੜ੍ਹ (ਏਜੰਸੀਆਂ) : ਚੰਡੀਗਡ਼੍ਹ ਦੇ ਹੱਲੋਮਾਜਰਾ ਫਾਰੇਸਟ ਏਰੀਆ ਵਿਚ ਇਕ 6 ਸਾਲ ਦੀ ਬੱਚੀ ਦੀ ਅੱਧਨੰਗੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਬੱਚੀ ਸ਼ੁੱਕਰਵਾਰ ਸ਼ਾਮ ਨੂੰ ਲਾਪਤਾ ਹੋਈ ਸੀ। ਉਸ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਸਬੰਧਤ ਥਾਣੇ ਨੂੰ ਦਿੱਤੀ। ਪੁਲਿਸ ਅਤੇ ਪਰਿਵਾਰਕ ਮੈਂਬਰ ਮਿਲ ਕੇ ਰਾਤ ਪਰ ਤਲਾਸ਼ ਕਰਦੇ ਰਹੇ। ਅੱਜ ਸ਼ਨੀਵਾਰ ਕਰੀਬ 7.30 ਵਜੇ ਜੰਗਲ ਦੇ ਏਰੀਏ ਵਿਚੋਂ ਬੱਚੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਮੌਕੇ ’ਤੇ ਭਾਰੀ ਪੁਲਿਸ ਫੋਰਸ ਅਤੇ ਏਰੀਆ ਦੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੀ ਸਰਕਾਰੀ ਸਕੂਲ ਵਿਚ ਨਰਸਰੀ ਕਲਾਸ ਵਿਚ ਪਡ਼ਦੀ ਸੀ। ਉਹ ਪਰਿਵਾਰ ਨਾਲ ਪਿਛਲੇ 30 ਸਾਲਾਂ ਤੋਂ ਚੰਡੀਗਡ਼੍ਹ ਵਿਚ ਰਹਿ ਰਹੇ ਹਨ ਅਤੇ ਉਸ ਦੇ ਤਿੰਨ ਬੱਚਿਆਂ ਵਿਚੋਂ ਇਹ ਬੇਟੀ ਸਭ ਤੋਂ ਵੱਡੀ ਸੀ। ਬੱਚੀ ਰੋਜ਼ਾਨਾ ਸਵੇਰੇ 11 ਵਜੇ ਅਤੇ ਸ਼ਾਮ 5 ਵਜੇ ਵਜੇ 2 ਟਿਊਸ਼ਨ ਕਲਾਸਾਂ ਗੁਆਂਢ ਵਿਚ ਹੀ ਜਾ ਕੇ ਅਟੈਂਡ ਕਰਦੀ ਸੀ। ਸ਼ੁੱਕਰਵਾਰ ਸਵੇਰ ਦੀ ਕਲਾਸ ਤੋਂ ਬਾਅਦ ਸ਼ਾਮ 5 ਵਜੇ ਵਾਲੀ ਟਿਊਸ਼ਨ ਕਲਾਸ ਵਿਚ ਬੱਚੀ ਦੇ ਨਾ ਪਹੁੰਚਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਆਲੇ ਦੁਆਲੇ ਬੱਚੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਨਾ ਮਿਲਣ ’ਤੇ ਸ਼ਾਮ ਕਰੀਬ 7.30 ਵਜੇ ਪਿਤਾ ਨੇ ਸਬੰਧਤ ਸੈਕਟਰ 31 ਥਾਣਾ ਪੁਲਿਸ ਨੂੰ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਐਕਸ਼ਨ ਵਿਚ ਆ ਗਈ।