Friday, November 22, 2024
 

ਸੰਸਾਰ

ਠੰਡ ਕਾਰਨ ਜੰਮਿਆ ਰੂਸ ਦਾ ਇਹ ਸ਼ਹਿਰ 😱⛄

March 03, 2021 09:52 PM

ਮਾਸਕੋ (ਏਜੰਸੀਆਂ) : ਰੂਸ ਦੇ ਸ਼ਹਿਰ ਵੋਰਕੁਤਾ ਵਲੋਂ 17 ਕਿਮੀ ਦੂਰ ਵਸਿਆ ਇਕ ਕਸਬਾ ਅੱਜਕਲ ਜੰਮਿਆ ਦਿਖਾਈ ਦੇ ਰਿਹਾ ਹੈ। ਇਥੇ ਸਰਦੀਆਂ ਵਿਚ ਪਾਰਾ ਮਾਇਨਸ 50 ਡਿਗਰੀ ਤਕ ਡਿੱਗ ਜਾਂਦਾ ਹੈ ।ਇਹੀ ਵਜ੍ਹਾ ਹੈ ਕਿ ਇਹ ਇਲਾਕਾ 2013 ਤੋਂ ਖ਼ਾਲੀ ਪਿਆ ਹੈ ਕਿਉਂਕਿ ਨਾ ਸਹਿਣਯੋਗ ਠੰਢ ਕਾਰਨੇ ਲੋਕ ਇੱਥੋਂ ਜਾ ਚੁੱਕੇ ਹਨ ।

ਇਸ ਖ਼ਾਲੀ ਪਈਆਂ ਇਮਾਰਤਾਂ ਬਰਫ਼ ਨਾਲ ਭਰੀਆਂ ਪਈਆਂ ਹਨ ਤੇ ਸੜਕਾਂ ਉਤੇ ਖੜੇ ਵਾਹਨ ਵੀ ਜੰਮ ਗਏ ਹਨ।ਰੂਸ ਦੇ ਵੋਰਕੁਤਾ ਤੋਂ ਕੁੱਝ ਕਿਮੀ ਦੂਰ ਵਸਿਆ ਇਹ ਇਲਾਕਾ ਯੂਰਪ ਦੇ ਸੱਭ ਤੋਂ ਠੰਢੇ ਇਲਾਕਿਆਂ ਵਿਚ ਸ਼ਾਮਲ ਹੈ । ਸਰਦੀ ਦੀ ਹੱਦ ਅਜਿਹੀ ਕਿ ਹਰ ਚੀਜ਼ ਜੰਮ ਗਈ ਹੈ। ਕਿਸੇ ਵੇਲੇ ਇਥੇ 70 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸਨ।

ਸਰਦੀ ਕਾਰਨ ਹੁਣ ਇਥੇ ਉਜਾੜ ਬਣ ਚੁਕਾ ਹੈ। ਕਿਸੇ ਸਮੇਂ ਇਸ ਇਲਾਕੇ ਵਿਚ ਸਟਾਲਿਨ ਨੇ ਕੈਦੀਆਂ ਨੂੰ ਰੱਖਣ ਲਈ ਗੁਲਾਗ ਜੇਲਖ਼ਾਨਾ ਤਕ ਬਣਵਾ ਦਿਤਾ ਸੀ ਪਰ ਹੁਣ ਸ਼ਹਿਰ ਦੀਆਂ ਸੁੰਨਸਾਨ ਇਮਾਰਤਾਂ ਦੇ ਅੰਦਰ ਦੇ ਹਾਲਾਤ ਦੇਖ ਕੇ ਡਰ ਲਗਦਾ ਹੈ।

ਇਮਾਰਤਾਂ ਦੀਆਂ ਰਸੋਈਆਂ ਤੇ ਡਰਾਇੰਗ ਰੂਮਜ਼ ਵਿਚ ਚਾਰੇ ਪਾਸੇ ਬਰਫ਼ ਹੀ ਬਰਫ਼ ਜੰਮੀ ਹੋਈ ਹੈ ਤੇ ਬਾਰੀਆਂ ਵਿਚੋਂ ਵੀ ਬਰਫ ਟਪਕ ਰਹੀ ਹੈ। ਡਰਾਇੰਗ ਰੂਮਜ਼ ਵਿਚ ਫ਼ਰਨੀਚਰ ਤੋਂ ਲੈ ਕੇ ਝੂਮਰ ਤਕ ਬਰਫ਼ ਹੀ ਬਰਫ਼ ਹੈ। ਇਮਾਰਤਾਂ ਦੀਆਂ ਪੌੜੀਆਂ ਦਾ ਹਾਲ ਇਸ ਤੋਂ ਵੀ ਮਾੜਾ ਹੈ। ਪੌੜੀਆਂ ਤੋਂ ਲੈ ਕੇ ਰੇਲਿੰਗ ਤਕ ਬਰਫ ਜੰਮੀ ਹੋਈ ਹੈ ।1932 ਦੇ ਨੇੜੇ ਤੇੜੇ ਇਸ ਸ਼ਹਿਰ ਨੂੰ ਕੋਲਾ ਮਾਇਨਿੰਗ ਹੱਬ ਦੇ ਤੌਰ ਉਤੇ ਜਾਣਿਆ ਜਾਂਦਾ ਸੀ । ਜਦੋਂ ਸੋਵੀਅਤ ਸੰਘ ਦੀ ਵੰਡ ਹੋਈ ਤਾਂ ਇਸ ਦੇ 15 ਟੁਕੜੇ ਹੋਏ ਤਾਂ ਇਸ ਖੇਤਰ ਵਿਚ ਵੀਰਾਨੀ ਛਾਉਣ ਲੱਗੀ।ਇਸ ਤੋਂ ਬਾਅਦ ਇਹ ਇਲਾਕਾ ਆਮ ਦੁਨੀਆਂ ਨਾਲੋਂ ਟੁਟਣਾ ਸ਼ੁਰੂ ਹੋ ਗਿਆ ਤੇ ਅੱਜ ਸਥਿਤੀ ਇਹ ਹੈ ਕਿ ਇਹ ਉਜਾੜ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe