ਸਿਡਨੀ (ਏਜੰਸੀਆਂ) : ਸਿਡਨੀ ਵਿਚ ਮੱਛੀਆਂ ਫੜਨ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਇਸੇ ਤਹਿਤ ਮਛੇਰਿਆਂ ਮੁਕਾਬਲੇ ਵਿਚ ਹਿੱਸਾ ਲੈਂਦਿਆਂ 394.5 ਕਿਲੋ ਦੀ ਸ਼ਾਰਕ ਫੜੀ ਹੈ। ਦੱਖਣ ਵਿਚ 'ਡਾਰਕ ਹਾਰਸ' ਚਾਲਕ ਦਲ ਦੇ ਇਕ ਇੰਟਰਕੱਲਬ ਫਿਸ਼ਿੰਗ ਮੁਕਾਬਲੇ ਦੌਰਾਨ ਵੱਡੀ ਟਾਈਗਰ ਸ਼ਾਰਕ ਫੜੀ ਗਈ। ਪੋਰਟ ਹੈਕਿੰਗ ਵਿਚ ਸ਼ਾਰਕ ਨੂੰ 16 ਮੀਲ ਦੂਰ ਸਮੁੰਦਰੀ ਕਿਨਾਰੇ ਤੋਂ ਫੜਿਆ ਗਿਆ ਸੀ ਜਿੱਥੇ ਪਾਣੀ ਦੀ ਡੂੰਘਾਈ 48 ਮੀਟਰ ਤੱਕ ਜਾ ਸਕਦੀ ਹੈ। ਟਾਈਗਰ ਸ਼ਾਰਕ ਆਮ ਤੌਰ 'ਤੇ ਤਿੰਨ ਤੋਂ ਚਾਰ ਮੀਟਰ ਦੀ ਲੰਬਾਈ ਤੱਕ ਵੱਧਦੀ ਹੈ ਅਤੇ 385 ਤੋਂ 600 ਕਿਲੋਗ੍ਰਾਮ ਦਰਮਿਆਨ ਵਜ਼ਨੀ ਹੋ ਸਕਦੀ ਹੈ।