ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਬਿਲ ਗੇਟਸ ਨੇ ਆਪਣੀ ਇਕ ਪੁਸਤਕ ‘'8ow to 1void a 3limate 4isaster'’ ਵਿਚ ਜਿਕਰ ਕੀਤਾ ਹੈ ਕਿ ਅਸਲੀ ਮੀਟ ਖਾਣਾ ਛੱਡ ਕੇ ਜੇਕਰ ਅਸੀ ਸਿੰਥੈਟਿਕ ਮਾਸ ਖਾਣਾ ਸ਼ੁਰੂ ਕਰਾਂਗੇ ਤਾਂ ਪਹਿਲਾਂ ਤਾਂ ਕਈ ਬੀਮਾਰੀਆਂ ਤੋਂ ਬਚੇ ਰਹਾਂਗੇ ਜੋ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਆਉਂਦੀਆਂ ਹਨ। ਇਸ ਤੋਂ ਇਲਾਵਾ ਬੇਰਹਿਮੀ ਨਾਲ ਕਤਲ ਕੀਤੇ ਜਾਂਦੇ ਜਾਨਵਰ ਵੀ ਬਚ ਜਾਣਗੇ।
ਗੇਟਸ ਨੇ ਮਾਸਾਹਾਰੀ ਖ਼ੁਰਾਕ ਬਾਰੇ ਕਿਹਾ, ’ਮੇਰੇ ਖ਼ਿਆਲ ਵਿੱਚ ਅਮੀਰ ਦੇਸ਼ਾਂ ਨੂੰ 100 ਪ੍ਰਤੀਸ਼ਤ ਸਿੰਥੈਟਿਕ ਬੀਫ ਵੱਲ ਵਧਣਾ ਚਾਹੀਦਾ ਹੈ। ਤੁਸੀਂ ਬਦਲੇ ਹੋਏ ਸਵਾਦ ਦੇ ਆਦੀ ਹੋ ਜਾਉਗੇ ਅਤੇ ਉਹ ਦਾਅਵਾ ਕਰ ਰਹੇ ਹਨ ਕਿ ਸਮੇਂ ਦੇ ਨਾਲ ਇਸ ਦਾ ਸੁਆਦ ਬਿਹਤਰ ਹੁੰਦਾ ਜਾਵੇਗਾ। ਦਰਅਸਲ, ਸਿੰਥੈਟਿਕ ਬੀਫ ਨੂੰ ਲੈਬ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਲਧਰਡ ਮੀਟ ਵੀ ਕਿਹਾ ਜਾਂਦਾ ਹੈ। ਲੈਬ ਵਿੱਚ ਇਸ ਨੂੰ ਸੈਲਸ ਦੀ ਸਹਾਇਤਾ ਨਾਲ ਤਿਆਰ ਕੀਤਾ ਜਾਂਦਾ ਹੈ।
ਇਹ ਆਮ ਮੀਟ ਵਰਗਾ ਹੀ ਹੈ ਪਰ ਇਹ ਜਾਨਵਰ ਤੋਂ ਨਹੀਂ ਲਿਆ ਜਾਂਦਾ। ਇਸ ਨੂੰ ਨਿਊਟ੍ਰੀਐਂਟਸ ਸੀਰਮ ਵਿੱਚ ਮਾਸਪੇਸ਼ੀ / ਮਸਲਜ਼ ਸੈੱਲਾਂ ਨੂੰ ਵਧਾ ਕੇ ਤਿਆਰ ਕੀਤਾ ਜਾਂਦਾ ਹੈ। ਨਾਲ ਹੀ ਮਸਲਜ਼ ਦੀ ਤਰਾਂ ਦਿੱਖਣ ਵਾਲੇ ਫਾਇਬਰਸ ਵਿੱਚ ਬਦਲ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਸਿੰਥੈਟਿਕ ਬੀਫ ਦੀ ਮਦਦ ਨਾਲ ਜਾਨਵਰਾਂ ’ਤੇ ਹੋਣ ਵਾਲੀ ਬੇਰਹਿਮੀ ’ਤੇ ਕਾਬੂ ਪਾਇਆ ਜਾਵੇਗਾ। ਨਾਲ ਹੀ ਇਹ ਵਧੇਰੇ ਪ੍ਰਭਾਵਸ਼ਾਲੀ, ਸਿਹਤਮੰਦ, ਸੁਰੱਖਿਅਤ ਹੋਵੇਗਾ। ਲੈਬ ਵਿੱਚ ਤਿਆਰ ਹੋਣ ਕਰਕੇ, ਵਿਗਿਆਨੀ ਸਿਹਤਮੰਦ ਫ਼ੈਟ, ਵਿਟਾਮਿਨ ਜਾਂ ਟੀਕੇ ਨਾਲ ਇਸ ਨੂੰ ਬਿਹਤਰ ਬਣਾ ਸਕਦੇ ਹਨ।