ਹੁਸ਼ਿਆਰਪੁਰ (ਏਜੰਸੀਆਂ) : ਹਲਕਾ ਮਾਹਿਲਪੁਰ 'ਚ ਇੱਕ ਜਵਾਈ ਵੱਲੋਂ ਸਹੁਰੇ ਪਰਿਵਾਰ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਮਾਹਿਲਪੁਰ ਪੁਲਿਸ ਦੇ ਅਨੁਸਾਰ ਘਰੇਲੂ ਵਿਵਾਦ ਦੇ ਚੱਲਦੇ ਜਵਾਈ ਵੱਲੋਂ ਸਹੁਰੇ ਘਰ ਦਾਖਲ ਹੋ ਕੇ ਪਰਿਵਾਰ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਸੱਸ ਅਤੇ ਸਹੁਰੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਜਦਕਿ ਪਤਨੀ ਦੀ ਮੌਤ ਹੋ ਗਈ। ਮਾਹਿਲਪੁਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਖਬਰ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।