ਬੀਜਿੰਗ (ਏਜੰਸੀਆਂ): ਕੋਰੋਨਾ ਮਗਰੋਂ ਹੁਣ ਚੀਨ ਵਿਚ ਇਕ ਹੋਰ ਵੱਡੀ ਗੜਬੜੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਕ ਪਲਾਂਟ ਵਿਚੋ ਖ਼ਤਰਨਾਕ ਗੈਸ ਲੀਕ ਹੋ ਰਹੀ ਹੈ। ਇਹ ਘਟਨਾ ਚੀਨ ਦੇ ਪੂਰਬੀ ਉੱਤਰੀ ਜਿਲਿੰਗ ਸੂਬੇ ਵਿਚ ਵਾਪਰੀ। ਗੈਸ ਫੈਲਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 8 ਲੋਕ ਬੀਮਾਰ ਪੈ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਕਮੇਟੀ ਸ਼ਿਨਹੂਆ ਨੇ ਆਪਣੀ ਇਕ ਖ਼ਬਰ ਵਿਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਜਿਲਿੰਗ ਸ਼ਹਿਰ ਵਿਚ ਸ਼ਨੀਵਾਰ ਦੇਰ ਰਾਤ ਵਾਪਰੀ। ਹਸਪਤਾਲ ਵਿਚ ਦਾਖ਼ਲ ਲੋਕਾਂ ਦੀ ਹਾਲਤ ਸਥਿਰ ਹੈ ਅਤੇ ਬਚਾਉ ਕਾਰਜ ਵੀ ਜ਼ੋਰਾਂ ਉਤੇ ਹੈ।