ਦੁਬਈ (ਏਜੰਸੀਆਂ) : ਇਕ ਲੜਕੀ ਨੂੰ ਘੱਟ ਨੰਬਰ ਆਉਣ ’ਤੇ ਮਾਪਿਆਂ ਨੇ ਝੜਕਿਆ ਤਾਂ ਉਸ ਨੇ ਖੁਦ ਅਗਵਾ ਹੋਣ ਦੀ ਕਹਾਣੀ ਘੜ ਦਿਤੀ। ਘਬਰਾਏ ਮਾਪੇ ਪੁਲਿਸ ਕੋਲ ਪੁੱਜ ਗਏ ਤਾਂ ਜਾਂਚ ਵਿਚ ਪਤਾ ਲੱਗਾ ਕਿ ਇਹ ਸੱਭ ਕਹਾਣੀ ਹੀ। ਇਹ ਕਾਰਨਾਮਾ ਦੁਬਈ ’ਚ ਇਕ 15 ਸਾਲ ਦੀ ਭਾਰਤੀ ਲੜਕੀ ਨੇ ਕੀਤਾ। ਪੁਲਿਸ ਜਾਂਚ ਵਿਚ ਲੜਕੀ ਉਮ ਸੁਕਈਮ ਸਥਿਤ ਆਪਣੇ ਘਰ ਦੇ ਛੱਤ ’ਚ ਲੁਕੀ ਹੋਈ ਮਿਲੀ। ਲੜਕੀ ਦਾ ਨਾਮ ਹਰਿਨੀ ਕਰਾਨੀ ਹੈ। ਗਲਫ ਨਿਊਜ ਮੁਤਬਾਕ ਦੁਬਈ ਪੁਲਿਸ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਸੈਰ ਤੋਂ ਬਾਅਦ ਲੜਕੀ ਦੇ ਲਾਪਤਾ ਹੋਣ ਦੀ ਉਸ ਦੇ ਪਰਿਵਾਰ ਨੇ ਸੂਚਨਾ ਦਿੱਤੀ। ਉਸ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਘਟਨਾ ਨੂੰ ਸ਼ੇਅਰ ਕਰ ਕੇ ਉਸ ਨੂੰ ਲੱਭਣ ’ਚ ਲੋਕਾਂ ਦੀ ਮਦਦ ਮੰਗੀ। ਪੁਲਿਸ ਮੁਤਾਬਕ ਉਨ੍ਹਾਂ ਨੂੰ ਡਰ ਸੀ ਕਿ ਉਸ ਨੇ ਖੁਦ ਨੂੰ ਨੁਕਸਾਨ ਨਾ ਪਹੁੰਚ ਲਿਆ ਹੋਵੇ।
ਪੁਲਿਸ ਨੇ ਦੱਸਿਆ ਕਿ ਪ੍ਰੀਖਿਆ ’ਚ ਖਰਾਬ ਗ੍ਰੇਡ ਆਉਣ ’ਤੇ ਮਾਤਾ-ਪਿਤਾ ਨੇ ਉਸ ਨੂੰ ਝੜਕਿਆ ਤੇ ਮੋਬਾਈਲ ਫੋਨ ਵੀ ਖੋਹ ਲਿਆ ਸੀ। ਇਸ ਤੋਂ ਲੜਕੀ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਉਸ ਦੇ ਦਿਮਾਗ਼ ’ਚ ਸਾਜ਼ਿਸ਼ ਸੁੱਝੀ ਤੇ ਉਸ ਨੇ ਆਪਣੇ ਕਿਡਨੈਪਿੰਗ ਦਾ ਨਾਟਕ ਰਚ ਦਿੱਤਾ। ਪੁਲਿਸ ਨੇ ਜਦੋਂ ਲੜਕੀ ਨੂੰ ਲੱਭ ਲਿਆ ਤਾਂ ਲੜਕੀ ਨੂੰ ਮਾਪਿਆਂ ਸਪੁਰਦ ਕਰ ਦਿਤਾ ਗਿਆ ਅਤੇ ਮਾਮਲਾ ਸ਼ਾਂਤ ਹੋਇਆ।