Friday, November 22, 2024
 

ਰਾਸ਼ਟਰੀ

ਬੰਗਾਲ 'ਚ ਸਮ੍ਰਿਤੀ ਈਰਾਨੀ ਨੇ ਵੀ ਸਕੂਟੀ ਦੀ ਕੀਤੀ ਸਵਾਰੀ

February 26, 2021 07:36 PM

ਕੋਲਕਾਤਾ (ਏਜੰਸੀਆਂ) : ਚੋਣਾਂ ਤੋਂ ਪਹਿਲਾਂ ਰਾਜਨੀਤੀ ਦਾ ਅਖਾੜਾ ਬਣ ਚੁਕੇ ਪੱਛਮੀ ਬੰਗਾਲ ਵਿੱਚ ਸਕੂਟੀ ਦੀ ਸਵਾਰੀ ਵੀ ਸੁਰਖੀਆਂ ਬੰਨਣੀਆਂ ਚ ਰਹਿਣ ਲੱਗੀ ਹੈ। ਇਕ ਦਿਨ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਜਤਾਉਣ ਲਈ ਇਲੈਕਟ੍ਰਿਕ ਸਕੂਟੀ ਤੋਂ ਸਕੱਤਰੇਤ ਗਈ ਅਤੇ ਵਾਪਸ ਪਰਤੀ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਲਈ ਪਰਿਵਰਤਨ ਯਾਤਰਾ ਵਿੱਚ ਹਿੱਸਾ ਲੈਣ ਪਹੁੰਚੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਸਕੂਟੀ ਦੀ ਸਵਾਰੀ ਕੀਤੀ।

ਗਰਿਆ ਸਟੇਸ਼ਨ ਨੇੜੇ ਲੰਘ ਰਹੀ ਭਾਜਪਾ ਦੀ ਪਰਿਵਰਤਨ ਯਾਤਰਾ ਵਿਚ ਸ਼ਾਮਲ ਸਮ੍ਰਿਤੀ ਈਰਾਨੀ ਨੇ ਹੈਲਮੇਟ ਪਾ ਕੇ ਸਕੂਟੀ ਚਲਾਈ। ਉਨ੍ਹਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਵੀ ਬਾਈਕ ਸਵਾਰੀ ਕੀਤੀ। ਫਿਰ ਉਹ ਪਰਿਵਰਤਨ ਰੱਥ ਉੱਤੇ ਸਵਾਰ ਹੋਈ ਅਤੇ ਦੱਖਣੀ 24 ਪਰਗਾਨਾਂ ਦੇ ਭਾਂਗੜ ਤੱਕ ਪਰਿਵਰਤਨ ਯਾਤਰਾ ਦਾ ਹਿੱਸਾ ਰਹੀ। ਉਨ੍ਹਾਂ ਦੇ ਨਾਲ ਸਕੂਟੀ 'ਤੇ ਭਾਜਪਾ ਨੇਤਾ ਰੂਪਾ ਗਾਂਗੁਲੀ ਵੀ ਸੀ।

ਇਸ ਦੌਰਾਨ ਸਮ੍ਰਿਤੀ ਈਰਾਨੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ। ਈਰਾਨੀ ਨੇ ਕਿਹਾ ਕਿ ਰਾਜਨੀਤੀ ਤ੍ਰਿਣਮੂਲ ਕਾਂਗਰਸ ਅਤੇ ਮਮਤਾ ਬੈਨਰਜੀ ਦੀ ਖੇਡ ਹੈ। ਭ੍ਰਿਸ਼ਟਾਚਾਰ ਅਤੇ ਹਿੰਸਾ ਦੇ ਸਭਿਆਚਾਰ ਨੂੰ ਪਨਾਹ ਦੇਣ ਵਿਚ ਮਮਤਾ ਦੀ ਭੂਮਿਕਾ ਸਭ ਤੋਂ ਵੱਡੀ ਹੈ।ਇਸੇ ਤਰ੍ਹਾਂ ਕੇਰਲ ਵਿੱਚ ਇੱਕ ਬਿਆਨ ਦੌਰਾਨ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੇ ਉੱਤਰ ਭਾਰਤੀ ਵੋਟਰਾਂ ਨੂੰ ਇਸ਼ਾਰੇ ਦੇ ਇਸ਼ਾਰੇ ਵਿੱਚ ਘੱਟ ਬੁੱਧੀਮਾਨ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ।

 

Have something to say? Post your comment

 
 
 
 
 
Subscribe