ਆਸਟਰੇਲੀਆ (ਏਜੰਸੀਆਂ) : ਆਸਟਰੇਲੀਆ ਦੇ ਵੱਡੇ ਹਿੱਸਿਆਂ ਵਿਚ ਆਮ ਨਾਲ ਪੱਤਝੜ ਵੈਟਰ ਤੇ ਵਾਰਮਰ ਹੈ, ਕਿਉਂਕਿ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗਰਮੀਆਂ ਘਟ ਗਈਆਂ ਹਨ। 2011/2012 ਪਿੱਛੋਂ ਤਾਪਮਾਨ ਸਭ ਤੋਂ ਠੰਢੇ ਪੱਧਰ ’ਤੇ ਚਲਾ ਗਿਆ ਹੈ, ਸਿਰਫ ਕੁਈਨਸਲੈਂਡ ਤੇ ਵੈਸਟ ਆਸਟਰੇਲੀਆ ਦੇ ਵੈਸਟ ਤੱਟ ’ਤੇ ਸਧਾਰਣ ਤਾਪਮਾਨ ਹੈ। ਮੌਸਮ ਵਿਗਿਆਨ ਬਿਊਰੋ ਮੁਤਾਬਿਕ 1900 ਵਿਚ ਜਆਿਦਾ ਰਿਕਾਰਡ ਦਰਜ ਕਰਨਾ ਸੁਰੂ ਕੀਤਾ, ਉਸ ਪਿੱਛੋਂ ਤੀਸਰਾ ਦਸੰਬਰ ਸਭ ਤੋਂ ਵੈਟੈਸਟ ਹੈ। ਦੇਸ ਦੇ ਵੱਡੇ ਹਿੱਸੇ ਵਿਚ ਪੱਤਝੜ ਔਸਤ ਨਾਲੋਂ ਵੈਟਰ ਤੇ ਵਾਰਮਰ ਹੈ। ਮੌਸਮ ਵਿਭਾਗ ਦੇ ਸੀਨੀਅਰ ਮੌਸਮ ਵਿਗਿਆਨੀ ਐਂਡਰਿਊ ਵਾਟਕਿਨਸ ਨੇ ਕਿਹਾ ਕਿ ਪੂਰਬੀ ਆਸਟਰੇਲੀਆ ਦੇ ਵੱਡੇ ਹਿੱਸਿਆਂ ਵਿਚ ਪੱਤਝੜ ਵਿਚ ਮੀਂਹ ਖਾਸਕਰ ਮਾਰਚ ਤੇ ਅਪ੍ਰੈਲ ਵਿਚ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨੌਰਦਰਨ ਆਸਟਰੇਲੀਆ, ਤਸਮਾਨੀਆ ਤੇ ਵੈਸਟ ਆਸਟਰੇਲੀਆ ਦੇ ਵੈਸਟਰਨ ਹਿੱਸਿਆਂ ਵਿਚ ਪੱਤਝੜ ਦੇ ਦਿਨ ਔਸਤ ਨਾਲੋਂ ਜਆਿਦਾ ਵਾਰਮਰ ਰਹਿਣ ਦੀ ਸੰਭਾਵਨਾ ਹੈ ਪਰ ਐਨਐਸਡਬਲਯੂ ਵਿਚ ਮੌਸਮ ਠੰਢਾ ਰਹੇਗਾ। ਡਾ. ਵੈਟਕਿਨਸ ਦਾ ਕਹਿਣਾ ਹੈ ਕਿ ਲਾ. ਨੀਨਾ ਦੇ ਨਤੀਜੇ ਵਜੋਂ ਘੱਟੋ-ਘੱਟ ਪੰਜ ਸਾਲ ਵਿਚ ਦੇਸ ’ਚ ਗਰਮੀਆਂ ਵਿਚ ਸਭ ਤੋਂ ਜਆਿਦਾ ਮੀਂਹ ਤੇ ਠੰਢ ਹੈ। ਗਰਮੀਆਂ ਵਿਚ ਮੀਂਹ ਔਸਤ ਨਾਲ ਆਮ ਤੌਰ ’ਤੇ ਜਆਿਦਾ ਰਿਹਾ ਅਤੇ ਸਿਰਫ ਸਾਊਥਰਨ ਕੁਈਨਸਲੈਂਡ ਵਿਚ ਮੌਸਮ ਖੁਸਕ ਚੱਲ ਰਿਹਾ ਹੈ। ਡਾ. ਵੈਟਕਿਨਸ ਨੇ ਪੇਸੀਨਗੋਈ ਕੀਤੀ ਕਿ ਪੱਤਝੜ ਵਿਚ ਔਸਤ ਨਾਲੋਂ ਵੈਟਰ ਤੇ ਠੰਢ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ। ਨੌਰਦਰਨ ਟੈਰੀਟਰੀ ਵਿਚ ਸਮੁੱਚੇ ਅਰਨਹੇਮ ਲੈਂਡ, ਸਾਊਥਰਨ ਤੇ ਈਸਟਰਨ ਕੁਈਨਸਲੈਂਡ, ਐਨਐਸਡਬਲਯੂ ਦੇ ਬਹੁਤੇ ਖੇਤਰ, ਈਸਟਰਨ ਸਾਊਥ ਆਸਟਰੇਲੀਆ ਤੇ ਈਸਟਰਨ ਤਸਮਾਨੀਆ ਵਿਚ ਪੱਤਝੜ ਆਮ ਨਾਲੋਂ ਵੈਟਰ ਰਹਿਣ ਦੀ ਪੇਸੀਨਗੋਈ ਕੀਤੀ ਗਈ ਹੈ। ਸਾਊਥ ਤੇ ਵੈਸਟ ਦੇ ਹਿੱਸਿਆਂ ਨੂੰ ਛੱਡ ਕੇ ਬਹੁਤੇ ਆਸਟਰੇਲੀਆ ਵਿਚ ਪੱਤਝੜ ਔਸਤ ਨਾਲ ਵਾਰਮਰ ਰਹਿਣ ਦੀ ਸੰਭਾਵਨਾ ਹੈ। ਇਸੇ ਦੌਰਾਨ ਐਨਐਸਡਬਲਯੂ ਦੇ ਹਿੱਸਿਆਂ ਵਿਚ ਮੌਸਮ ਠੰਢਾ ਰਹਿਣ ਦੀ ਸੰਭਾਵਨਾ ਹੈ।