Thursday, November 14, 2024
 

ਸੰਸਾਰ

ਅੱਜ ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਦਿਵਸ ’ਤੇ ਵਿਸ਼ੇਸ਼

February 25, 2021 12:17 PM

ਵਾਤਾਵਰਨ ਪ੍ਰਤੀ ਲਗਾਅ ਪੱਖੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ 16 ਜਨਵਰੀ 1630 ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਫਰਜ਼ੰਦ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿਰਾਇ ਸਾਹਿਬ ਨੇ ਮੁਢਲੀ ਤਾਲੀਮ ਭਾਈ ਦਰਗਾਹ ਮੱਲ ਜੀ ਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਛੀਨਾ ਪਾਸੋਂ ਗ੍ਰਹਿਣ ਕੀਤੀ। ਆਪ ਨੇ 13-14 ਸਾਲ ਦੀ ਉਮਰ ਤਕ ਸ਼ਸ਼ਤਰ ਤੇ ਸ਼ਾਸਤਰ ਵਿੱਦਿਆ ’ਚ ਮੁਹਾਰਤ ਹਾਸਲ ਕਰ ਲਈ। ਗੁਰੂ ਪਾਤਸ਼ਾਹ ਜਿੱਥੇ ਗਿਆਨਵਾਨ, ਮਿੱਠੇ ਤੇ ਨਿੱਘੇ ਸੁਭਾਅ ਵਾਲੇ ਸਨ, ਉੱਥੇ ਉਨ੍ਹਾਂ ਦਾ ਹਿਰਦਾ ਵੀ ਬੜਾ ਕੋਮਲ ਸੀ।
ਜਦੋਂ ਆਪ 8 ਸਾਲ ਦੇ ਸਨ ਤਾਂ ਆਪ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ। ਉਮਰ ਦੇ ਅਗਲੇ 10 ਸਾਲ ਆਪ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰਸਾਨੀ ਹੇਠ ਬਿਤਾਏ। ਇਸ ਲਈ ਆਪ ਦੇ ਵਿਅਕਤੀਤਵ ’ਚ ਦਾਦਾ ਗੁਰੂ ਵਾਲੀਆਂ ਸਿਫ਼ਤਾਂ ਪ੍ਰਤੀਬਿੰਬਤ ਹੁੰਦੀਆਂ ਹਨ। ਇਕ ਵਾਰ ਆਪ ਕਰਤਾਰਪੁਰ ਦੇ ਬਾਗ਼ ’ਚ ਸੈਰ ਕਰ ਰਹੇ ਸਨ। ਆਪ ਦਾ ਜਾਮਾ ਬੂਟਿਆਂ ਨਾਲ ਉਲਝ ਗਿਆ ਤੇ ਕੁੱਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਡਿੱਗ ਪਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਠੇਸ ਪੁੱਜੀ। ਇੰਨੇ ਚਿਰ ਨੂੰ ਗੁਰੂ ਹਰਗੋਬਿੰਦ ਸਾਹਿਬ ਵੀ ਆ ਗਏ ਤੇ ਉਦਾਸੀ ਦਾ ਕਾਰਨ ਪੁੱਛਿਆ।

ਆਪ ਨੇ ਕਿਹਾ ਕਿ ‘ਸੱਚੇ ਪਾਤਸ਼ਾਹ ਮੇਰੇ ਖੁੱਲ੍ਹੇ ਜਾਮੇ ਨਾਲ ਅੜ ਕੇ ਇਹ ਫੁੱਲ ਹੇਠਾਂ ਡਿੱਗ ਪਏ ਹਨ।’ ਛੇਵੇਂ ਪਾਤਸ਼ਾਹ ਨੇ ਕਿਹਾ, ‘ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ।’ ਉਪਦੇਸ਼ ਸਪਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਹੋਵੇ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ। ਗੁਰੂ ਹਰਿਰਾਇ ਜੀ ਨੇ ਦਾਦਾ ਗੁਰੂ ਜੀ ਦੇ ਉਪਦੇਸ਼ ਨੂੰ ਪੱਲੇ ਬੰਨ੍ਹ ਲਿਆ ਤੇ ਸਾਰੀ ਹਯਾਤੀ ਇਸ ਦੀ ਪਾਲਣਾ ਕੀਤੀ। ਗੁਰੂ ਹਰਿਰਾਇ ਸਾਹਿਬ ਦੀ ਸ਼ਾਦੀ ਅਨੂਪ ਸ਼ਹਿਰ (ਯੂਪੀ) ਨਿਵਾਸੀ ਸ੍ਰੀ ਦਇਆ ਰਾਮ ਦੀ ਸਪੁੱਤਰੀ ਬੀਬੀ ਕਿ੍ਰਸ਼ਨ ਕੌਰ ਨਾਲ ਹੋਈ। ਆਪ ਦੇ ਘਰ ਦੋ ਸਪੁੱਤਰ ਸ੍ਰ੍ਰੀ ਰਾਮ ਰਾਏ ਤੇ ਸ੍ਰੀ ਹਰਿਕਿ੍ਰਸ਼ਨ ਜੀ ਪੈਦਾ ਹੋਏ।
ਗੁਰੂ ਹਰਿਗੋਬਿੰਦ ਜੀ 3 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ ਸਨ। 8 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੇ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੇ ਹਰਿਰਾਇ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਆਪ ਨੇ ਆਪਣੇ ਦਾਦਾ ਗੁਰੂ ਵਾਂਗ ਸਿੱਖਾਂ ਵਿੱਚੋਂ ਬੀਰ ਰਸ ਮੱਧਮ ਨਹੀਂ ਪੈਣ ਦਿੱਤਾ। ਦੋ ਹਜ਼ਾਰ ਤੋਂ ਵੱਧ ਸੈਨਿਕ ਕਿਸੇ ਵੀ ਔਖੀ ਘੜੀ ਦਾ ਸਾਹਮਣਾ ਕਰਨ ਲਈ ਸਦਾ ਚੜ੍ਹਦੀ ਕਲਾ ’ਚ ਰਹਿੰਦੇ। ਆਪ ਨੇ ਰੋਗੀਆਂ ਲਈ ਇਕ ਦਵਾਖ਼ਾਨਾ ਵੀ ਖੋਲ੍ਹਿਆ, ਜਿੱਥੇ ਗ਼ਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈ ਦਿੱਤੀ ਜਾਂਦੀ। ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਵੀ ਆਪ ਦੇ ਇਲਾਜ਼ ਨਾਲ ਸਿਹਤਯਾਬ ਹੋਇਆ। ਲੋੜ ਪੈਣ ’ਤੇ ਗੁਰੂ ਸਾਹਿਬ ਨੇ ਦਾਰਾ ਸ਼ਿਕੋਹ ਦੀ ਮਦਦ ਵੀ ਕੀਤੀ।
ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਆਪ ਨੇ ਆਪਣੇ ਜੇਠੇ ਪੁੱਤਰ ਰਾਮਰਾਇ ਨੂੰ ਭੇਜ ਦਿੱਤਾ ਤੇ ਹਦਾਇਤ ਕੀਤੀ ਕਿ ਔਰੰਗਜ਼ੇਬ ਸਾਹਮਣੇ ਜੋ ਵੀ ਬਚਨ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਅਨੁਸਾਰ ਹੋਣੇ ਚਾਹੀਦੇ ਹਨ ਪਰ ਰਾਮਰਾਇ ਨੇ ਬਾਦਸ਼ਾਹ ਨੂੰ ਖ਼ੁਸ਼ ਕਰਨ ਲਈ ਰੱਬੀ ਬਾਣੀ ’ਚ ਹੇਰ-ਫੇਰ ਕਰਦਿਆਂ ‘ਮਿੱਟੀ ਮੁਸਲਮਾਨ ਦੀ’ ਵਾਲੀ ਪੰਕਤੀ ਨੂੰ ‘ਮਿੱਟੀ ਬੇਈਮਾਨ ਦੀ’ ਕਹਿ ਕੇ ਬਾਦਸ਼ਾਹ ਨੂੰ ਤਾਂ ਖ਼ੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਰਾਜ਼ਗੀ ਮੁੱਲ ਲੈ ਲਈ। ਗੁਰੂ ਸਾਹਿਬ ਨੂੰ ਰਾਮਰਾਇ ਦੀ ਹਰਕਤ ਨਾਲ ਬੜਾ ਦੁੱਖ ਹੋਇਆ। ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਸਾਰੀ ਉਮਰ ਉਸ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਸਪੁੱਤਰ ਸ੍ਰੀ (ਗੁਰੂ) ਹਰਿਕਿ੍ਰਸ਼ਨ ਜੀ ਨੂੰ ਬਣਾਇਆ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

IRCC closes the Student Direct Stream, effective immediately

अमेरिकी राष्ट्रपति चुनाव के बारे में 10 रोचक तथ्य

ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ, ਤਾਲਾਬੰਦੀ ਸ਼ੁਰੂ

 
 
 
 
Subscribe