ਚੰਡੀਗੜ੍ਹ : ਗਰਮੀਆਂ ਆਉਣ ਨਾਲ ਹੀ ਸਾਡੇ ਪਸੀਨੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਪਸੀਨੇ ਦੀ ਬਦਬੂ ਦੇ ਨਾਲ ਹੀ ਸਾਡੇ ਪੈਰਾਂ ’ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ। ਇਸ ਕਰਕੇ ਕਈ ਵਾਰ ਸਾਨੂੰ ਸ਼ਰਮ ਵੀ ਮਹਿਸੂਸ ਹੁੰਦੀ ਹੈ। ਪੈਰਾਂ ’ਚੋਂ ਆਉਣ ਵਾਲੀ ਬਦਬੂ ਨੂੰ ‘ਬ੍ਰੋਮੀਹਾਈਡਰਿਸਸ’ ਕਿਹਾ ਜਾਂਦਾ ਹੈ। ਇਹ ਸਮੱਸਿਆ ਉਨ੍ਹਾਂ ਲੋਕ ਨੂੰ ਆਉਂਦੀ ਹੈ ਜਿਨ੍ਹਾਂ ਦੇ ਪੈਰਾਂ ’ਚੋਂ ਪਸੀਨਾ ਨਹੀਂ ਸੁੱਕਦਾ। ਆਪਣੀਆਂ ਜੁੱਤੀਆਂ ਤੇ ਜ਼ੁਰਾਬਾਂ ਸਾਫ਼ ਰੱਖੋ। ਹਰ ਰੋਜ਼ ਆਪਣੀਆਂ ਜ਼ੁਰਾਬਾਂ ਨੂੰ ਧੋਵੋ ਤੇ ਹਮੇਸ਼ਾ ਇਸ ਤਰ੍ਹਾਂ ਦੀਆ ਜ਼ੁਰਾਬਾਂ ਦਾ ਇਸਤੇਮਾਲ ਕਰੋ ਜੋ ਤੁਹਾਡੇ ਪੈਰਾਂ ’ਚ ਆਉਣ ਵਾਲੇ ਪਸੀਨੇ ਨੂੰ ਸੋਖ ਲੈਣ। ਜੇਕਰ ਤੁਸੀਂ ਕੱਪੜੇ ਦੀਆਂ ਜੁੱਤੀਆਂ ਦਾ ਇਸਤੇਮਾਲ ਕਰਦੇ ਹੋ ਤਾ ਉਨ੍ਹਾਂ ਨੂੰ ਸਮੇਂ ਸਮੇਂ ਤੇ ਧੋ ਲੈਣਾ ਜਰੂਰੀ ਹੈ। ਚਮੜੇ ਦੀਆਂ ਜੁੱਤੀਆਂ ਨੂੰ ਥੋੜ੍ਹੀ ਦੇਰ ਲਈ ਧੁੱਪ ’ਚ ਰੱਖੋ। ਪੈਰਾਂ ਨੂੰ ਵਧੀਆ ਰੱਖਣ ਲਈ ਉਨ੍ਹਾਂ ਨੂੰ ਅੱਧੇ ਘੰਟੇ ਤੱਕ ਲੂਣ ਵਾਲੇ ਗੁਨਗੁਨੇ ਪਾਣੀ ’ਚ ਰੱਖੋ। ਪੈਰਾਂ ਨੂੰ ਪਾਣੀ ’ਚੋਂ ਬਾਹਰ ਕੱਢਣ ਤੋਂ ਬਾਅਦ ਕਿਸੇ ਨਰਮ ਤੇ ਸਾਫ਼ ਤੋਲੀਏ ਨਾਲ ਸਾਫ਼ ਕਰੋ। ਉਸ ਤੋਂ ਬਾਅਦ ਪੈਰਾਂ ’ਚ ਜ਼ੁਰਾਬਾਂ ਪਹਿਨ ਲੋ। ਲੂਣ ਵਾਲਾ ਪਾਣੀ ਚਮੜੀ ਨੂੰ ਖੁਸ਼ਕ ਬਣਾਉਂਦਾ ਹੈ ਤੇ ਪਸੀਨਾ ਆਉਣ ਤੋਂ ਰੋਕਦਾ ਹੈ। ਪੈਰਾਂ ਦੀ ਬਦਬੂ ਦੀ ਸਮੱਸਿਆ ਤੋਂ ਬਚਣ ਲਈ ਇੱਕ ਟੱਬ ’ਚ ਹਲਕਾ ਗਰਮ ਪਾਣੀ ਲੈ ਕੇ ਉਸ ’ਚ ਚਾਹ ਵਾਲੀ ਪੱਤੀ ਜਾਂ ਟੀ ਬੈਗ ਪਾਓ। ਅੱਧੇ ਘੰਟੇ ਤੱਕ ਪੈਰਾਂ ਨੂੰ ਇਸ ਪਾਣੀ ’ਚ ਰੱਖੋ। ਤੁਸੀਂ ਜਲਦੀ ਹੀ ਪੈਰਾਂ ਦੀ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ। ਸੇਬ ਦਾ ਸਿਰਕਾ ਬਹੁਤ ਆਸਾਨੀ ਨਾਲ ਪੈਰਾਂ ਦੀ ਬਦਬੂ ਨੂੰ ਦੂਰ ਕਰਦਾ ਹੈ। ਇੱਕ ਟੱਬ ਗਰਮ ਪਾਣੀ ’ਚ ਸੇਬ ਦਾ ਸਿਰਕਾ ਪਾਓ। ਆਪਣੇ ਪੈਰਾਂ ਨੂੰ ਥੋੜ੍ਹੇ ਸਮੇਂ ਲਈ ਇਸ ਪਾਣੀ ’ਚ ਰੱਖੋ। ਇਸ ਪ੍ਰਕਿਰਿਆ ਨੂੰ ਹਫ਼ਤੇ ’ਚ ਦੋ ਵਾਰ ਕਰੋ।ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਕ੍ਰਬ ਦੀ ਮਦਦ ਵੀ ਲੈ ਸਕਦੇ ਹੋ। ਅਦਰਕ ਤੇ ਨਿੰਬੂ ਨੂੰ ਮਿਲਾਕੇ ਬਣਾਏ ਇਸ ਸਕ੍ਰਬ ਨੂੰ ਪੈਰਾਂ ਉੱਪਰ ਚੰਗੀ ਤਰ੍ਹਾਂ ਲਗਾਓ, ਹਲਕੇ ਹੱਥਾਂ ਨਾਲ ਮਸਾਜ ਕਰੋ ਤੇ ਫਿਰ ਧੋ ਲਵੋ। ਇਸ ਸਕ੍ਰਬ ਨੂੰ ਹਫ਼ਤੇ ’ਚ ਦੋ ਵਾਰੀ ਪੈਰਾਂ ਤੇ ਲਗਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੀ।