ਇਸਲਾਮਾਬਾਦ (ਏਜੰਸੀਆਂ) : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਵਪਾਰ ਤੇ ਟੂਰਿਜ਼ਮ ਜਿਹੇ ਆਪਸੀ ਹਿਤਾਂ ਦੇ ਸਾਂਝੇ ਖੇਤਰਾਂ ’ਤੇ ਚਰਚਾ ਕੀਤੀ। ਰਾਸ਼ਟਰਪਤੀ ਰਾਜਪਕਸ਼ੇ ਨੇ ਬੈਠਕ ਮਗਰੋਂ ਟਵੀਟ ਕੀਤਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਅੱਜ ਸਵੇਰੇ ਸਾਰਥਕ ਗੱਲਬਾਤ ਹੋਈ। ਗੱਲਬਾਤ ਵਿਚ ਮੁੱਖ ਰੂਪ ਨਾਲ ਸਾਂਝੇ ਹਿੱਤਾਂ ’ਤੇ ਜ਼ੋਰ ਦਿੱਤਾ ਗਿਆ ਜਿਵੇਂ ਕਿ ਵਪਾਰ, ਟੂਰਿਜ਼ਮ ਅਤੇ ਖੇਤੀ ਵਿਚ ਤਕਨਾਲੋਜੀ ਅਪਨਾਉਣਾ ਆਦਿ, ਜਿਸ ਦਾ ਫਾਇਦਾ ਦੋਹਾਂ ਦੇਸ਼ਾਂ ਨੂੰ ਮਿਲ ਸਕਦਾ ਹੈ।’’ ਕੋਲੰਬੋ ਪੇਜ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਚ ਦੋ-ਪੱਖੀ ਸੰਬੰਧਾਂ ’ਤੇ ਲੰਬੀ ਗੱਲਬਾਤ ਹੋਈ। ਇਮਰਾਨ ਖਾਨ ਨੇ ਕਿਹਾ ਕਿ ਵਾਰਤਾ ਬਹੁਤ ਹੀ ਸਾਰਥਕ ਰਹੀ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਖੇਤੀ ਵਿਚ ਸਹਾਇਕ ਤਕਨਾਲੋਜੀ ਗਿਆਨ ਦੇ ਲੈਣ-ਦੇਣ ’ਤੇ ਵੀ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਖੇਤੀ ਅਰਥਵਿਵਸਥਾ ਨੂੰ ਇਸ ਤਰ੍ਹਾਂ ਅੱਗੇ ਵਧਾਉਣਾ ਹੈ ਕਿ ਇਹ ਕਿਸਾਨਾਂ ਨੂੰ ਉੱਚ ਆਮਦਨ ਮੁਹੱਈਆ ਕਰਾਏ ਅਤੇ ਖਪਤਕਾਰਾਂ ਨੂੰ ਸਬਸਿਡੀ ਵਾਲੀ ਕੀਮਤਾਂ ’ਤੇ ਪੈਦਾਵਾਰ ਮਿਲੇ।
ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੀ ਖੇਤੀ ਅਰਥਵਿਵਸਥਾ ਕਾਫੀ ਹੱਦ ਤੱਕ ਸ਼੍ਰੀਲੰਕਾ ਜਿਹੀ ਹੀ ਹੈ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਮਰਾਨ ਦੀ ਇਹ ਪਹਿਲੀ ਸ਼੍ਰੀਲੰਕਾ ਯਾਤਰਾ ਹੈ। ਇਮਰਾਨ ਨੇ ਕਿਹਾ ਕਿ ਉਹ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਜ਼ਰੀਏ ਸ਼੍ਰੀਲੰਕਾ ਦੇ ਨਾਲ ਵਪਾਰਕ ਸੰਬੰਧ ਵਧਾਉਣ ਦੀ ਆਸ ਕਰਦੇ ਹਨ। ਸੀ.ਪੀ.ਈ.ਸੀ., ਬਲੋਚਿਸਤਾਨ ਵਿਚ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਦਾ ਹੈ। ਇਮਰਾਨ ਨਾਲ ਆਏ ਪਾਕਿਸਤਾਨੀ ਵਿਦੇਸ਼ ਮਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਰੱਖਿਆ ਸਹਿਯੋਗ ਲਈ 1.5 ਕਰੋੜ ਡਾਲਰ ਦੀ ਕਰਜ਼ ਮਦਦ ਦੀ ਪੇਸ਼ਕਸ਼ ਕੀਤੀ ਹੈ।