ਤਹਿਰਾਨ (ਏਜੰਸੀਆਂ) : ਈਰਾਨ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਔਰਤ ਜਾਹਰਾ ਇਸਮਾਇਲੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲੇਕਿਨ ਇਸ ਤੋਂ ਬਾਅਦ ਵੀ ਔਰਤ ਨੂੰ ਫਾਂਸੀ ਦਿੱਤੀ ਗਈ। ਅਜਿਹਾ ਇਸ ਲਈ ਕਿਉਂਕਿ ਔਰਤ ਨੇ ਅਪਣੇ ਪਤੀ ਦੀ ਹੱÎਤਆ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਔਰਤ ਦਾ ਪਤੀ ਈਰਾਨ ਦਾ ਖੁਫ਼ੀਆ ਅਧਿਕਾਰੀ ਸੀ।
ਔਰਤ ਦਾ ਪਤੀ ਮਹਿਲਾ ਅਤੇ ਉਸ ਦੇ ਬੱਚਿਆਂ ਦੇ ਨਾਲ ਮਾਰਕੁੱਟ ਕਰਦਾ ਸੀ। ਔਰਤ ਦੇ ਵਕੀਲ ਨੇ ਜਾਣਕਾਰੀ ਦਿੱਤੀ ਕਿ ਜਾਹਰਾ ਦੋ ਬੱਚਿਆਂ ਦੀ ਮਾਂ ਸੀ। ਉਸ ਤੋਂ ਪਹਿਲਾਂ 16 ਲੋਕਾਂ ਨੂੰ ਫਾਂਸੀ ’ਤੇ ਚੜ੍ਹਾਇਆ ਜਾਣਾ ਸੀ। ਵਕੀਲ ਨੇ ਜਾਣਕਾਰੀ ਦਿੱਤੀ ਕਿ ਤਣਾਅ ਅਤੇ ਡਰ ਕਾਰਨ ਜਾਹਰਾ ਦੀ ਫਾਂਸੀ ਦੇ ਤਖਤੇ ’ਤੇ ਜਾਣ ਤੋਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਕੀਲ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਨਾਲ ਜਾਹਰਾ ਨੂੰ ਫਾਂਸੀ ’ਤੇ ਚੜ੍ਹਾਉਣਾ ਚਾਹੁੰਦਾ ਸੀ ਤਾਕਿ ਉਸ ਦੀ ਸੱਸ ਅਪਣੇ ਬੇਟੇ ਦੀ ਮੌਤ ਦਾ ਬਦਲਾ ਲੈ ਸਕੇ। ਦੱਸ ਦੇਈਏ ਕਿ ਈਰਾਨ ਵਿਚ ਕੜੇ ਸ਼ਰਿਆ ਕਾਨੂੰਨ ਕਾਰਨ ਅਜਿਹਾ ਕੀਤਾ ਗਿਆ। ਔਰਤ ਦੇ ਵਕੀਲ ਨੇ ਦੱਸਿਆ ਕਿ ਜਾਹਰਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਲੇਕਿਨ ਇਸ ਤੋਂ ਬਾਅਦ ਵੀ ਉਸ ਨੂੰ ਫਾਂਸੀ ਦਿੱਤੀ ਗਈ। ਅਜਿਹਾ ਇਸ ਲਈ ਕੀਤਾ ਗਿਆ ਤਾਕਿ ਉਸ ਦੀ ਸੱਸ ਮੌਤ ਦੀ ਕੁਰਸੀ ਨੂੰ ਲੱਤ ਮਾਰ ਕੇ ਉਸ ਨੂੰ ਫਾਂਸੀ ਦੇ ਫਾਹੇ ’ਤੇ ਚੜ੍ਹਾ ਸਕੇ।