ਕਈ ਅਜਿਹੇ ਦੇਸ਼ ਵੀ ਜਿਥੇ ਪਾਣੀ ਨਾਲੋਂ ਸਸਤਾ ਮਿਲਦੈ ਪਟਰੌਲ
ਨਵੀਂ ਦਿੱਲੀੀ (ਏਜੰਸੀਆਂ): ਅੱਜਕਲ ਭਾਰਤ ਵਿਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ ਤੇ ਕੀਮਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਪਰ ਵਿਸ਼ਵ ਦਾ ਇਕ ਅਜਿਹਾ ਦੇਸ਼ ਵੀ ਹੈ, ਜਿਥੇ ਪਟਰੌਲ ਡੇਢ ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਵੇਨੇਜ਼ੁਏਲਾ ਵਿਚ ਸੱਭ ਤੋਂ ਸਸਤਾ ਪਟਰੌਲ ਉਪਲਬਧ ਹੈ। ਵੈਨਜ਼ੂਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਇਕ ਦੇਸ਼ ਹੈ ਤੇ ਦੁਨੀਆਂ ਦਾ ਸੱਭ ਤੋਂ ਸਸਤਾ ਪਟਰੌਲ ਵੇਨੇਜ਼ੁਏਲਾ ਵਿਚ ਉਪਲਬਧ ਹੈ। ਵੈਨਜ਼ੁਏਲਾ ਵਿਚ ਇਕ ਲੀਟਰ ਪਟਰੌਲ ਦੀ ਕੀਮਤ ਸਿਰਫ਼ 1.50 ਰੁਪਏ ਹੈ।
ਇਕ ਲੀਟਰ ਪਟਰੌਲ ਈਰਾਨ ਵਿਚ ਪੰਜ ਰੁਪਏ ਤੋਂ ਘੱਟ ਵਿਚ ਉਪਲਬਧ ਹੈ। ਈਰਾਨ ਏਸ਼ੀਆ ਦੇ ਦੱਖਣ-ਪੱਛਮੀ ਹਿੱਸੇ ਵਿਚ ਸਥਿਤ ਇਕ ਦੇਸ਼ ਹੈ। ਈਰਾਨ ਵਿਚ ਪੈਟਰੋਲ ਦੀ ਕੀਮਤ 4.50 ਰੁਪਏ ਪ੍ਰਤੀ ਲੀਟਰ ਹੈ। ਜ਼ਿਕਰਯੋਗ ਹੈ ਕਿ ਕੱਚਾ ਤੇਲ ਈਰਾਨ ਵਿਚ ਪੈਦਾ ਹੁੰਦਾ ਹੈ। ਈਰਾਨ ਭਾਰਤ ਸਮੇਤ ਕਈ ਦੇਸ਼ਾਂ ਨੂੰ ਕੱਚੇ ਤੇਲ ਦਾ ਨਿਰਯਾਤ ਵੀ ਕਰਦਾ ਹੈ।
ਅੰਗੋਲਾ ਵਿਚ ਪਾਣੀ ਦੀ ਬੋਤਲ ਨਾਲੋਂ ਪਟਰੌਲ ਸਸਤਾ ਹੈ। ਜੇ ਤੁਸੀਂ ਇਕ ਲੀਟਰ ਪਾਣੀ ਦੀ ਬੋਤਲ ਬਾਜ਼ਾਰ ਵਿਚ ਖਰੀਦਦੇ ਹੋ ਤਾਂ ਇਹ 20 ਰੁਪਏ ਦੀ ਮਿਲਦੀ ਹੈ ਪਰ ਅੰਗੋਲਾ ਵਿਚ ਪਟਰੌਲ ਇਸ ਤੋਂ ਸਸਤਾ ਹੈ। ਅੰਗੋਲਾ ਦੱਖਣ-ਪੱਛਮੀ ਅਫ਼ਰੀਕਾ ਦਾ ਇਕ ਦੇਸ਼ ਹੈ। ਅਸਲ ਵਿਚ ਅੰਗੋਲਾ ਵਿਚ ਪੈਟਰੋਲੀਅਮ ਤੇਲ ਅਤੇ ਸੋਨੇ ਵਰਗੇ ਖਣਿਜਾਂ ਦਾ ਭੰਡਾਰ ਹੈ, ਇਸ ਲਈ ਇਥੇ ਤੇਲ ਸਸਤਾ ਹੈ। ਇੱਥੇ ਲੋਕ ਇਕ ਲੀਟਰ ਪਟਰੌਲ ਲਈ 17.82 ਰੁਪਏ ਅਦਾ ਕਰਦੇ ਹਨ।
ਇਸ ਲੜੀ ਵਿਚ ਅਲਜੀਰੀਆ ਦਾ ਨਾਮ ਚੌਥੇ ਸਥਾਨ ’ਤੇ ਹੈ। ਅਫ਼ਰੀਕੀ ਦੇਸ਼ ਅਲਜੀਰੀਆ ਯੂਰਪੀਅਨ ਦੇਸ਼ਾਂ ਨਾਲ ਲਗਿਆ ਹੋਇਆ ਹੈ। ਅਲਜੀਰੀਆ ਵਿਚ ਪਟਰੌਲ ਦੀ ਕੀਮਤ ਇਸ ਸਮੇਂ 25.15 ਰੁਪਏ ਪ੍ਰਤੀ ਲੀਟਰ ਹੈ।
ਕੁਵੈਤ ਵਿਚ ਇਕ ਲੀਟਰ ਪਟਰੌਲ ਦੀ ਕੀਮਤ 25.25 ਰੁਪਏ ਹੈ। ਕੁਵੈਤ ਕੋਲ ਵੈਨਜ਼ੂਏਲਾ, ਈਰਾਨ, ਅੰਗੋਲਾ ਅਤੇ ਅਲਜੀਰੀਆ ਤੋਂ ਬਾਅਦ ਦੁਨੀਆਂ ਦਾ ਸੱਭ ਤੋਂ ਸਸਤਾ ਪਟਰੌਲ ਹੈ।
ਇਸ ਤੋਂ ਇਲਾਵਾ ਸੁਡਾਨ 27 ਰੁਪਏ, ਕਜ਼ਾਕਿਸਤਾਨ 29 ਰੁਪਏ ਅਤੇ ਕਤਰ 29 ਰੁਪਏ ਲੀਟਰ ਮਿਲਦਾ ਹੈ।