ਲੁਧਿਆਣਾ (ਏਜੰਸੀਆਂ) : ਪੁਲਿਸ ਕਮਿਸ਼ਨਰ ਲੁਧਿਆਣਾ ਦੀ ਪੁਲਿਸ ਟੀਮ ਨੇ ਵੱਲੋਂ ਸਮਾਜ ਵਿਰੋਧੀ ਅਤੇ ਨਸ਼ਾ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਪੁਲਿਸ ਨੇ ਇਕ ਨਸ਼ੀਲੀ ਗੋਲੀਆਂ ਦੀ ਸਪਲਾਈ ਕਰਨ ਜਾ ਰਹੇ ਨਸ਼ਾ ਤਸਕਰ ਨੂੰ ਕਾਬੂ ਕੀਤਾ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮੁਲਜ਼ਮ ਕੋਲੋਂ 4, 000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਗੋਪਾਲ ਨਗਰ ਹੈਬੋਵਾਲ ਦਾ ਰਹਿਣ ਵਾਲਾ ਰਾਜ ਕੁਮਾਰ ਹੈ। ਮੁਲਜ਼ਮ ਨੂੰ ਅਦਾਲਤ ਵਿਚ ਭੇਜ ਕੇ ਰਿਮਾਂਡ ਤੇ ਲੈ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਥਾਨਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਾਰ ਵਿਚ ਸਵਾਰ ਹੋ ਕੇ ਇਲਾਕੇ ਵਿਚ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਜਾ ਰਿਹਾ ਹੈ। ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਉਸ ਦੀ ਕਾਰ ਰੋਕੀ ਅਤੇ ਤਲਾਸ਼ੀ ਲਈ, ਉਸ ਦੀ ਕਾਰ ਵਿੱਚੋ 1200 ਐਲਪਾਰਾਜ਼ੋਲਮ ਅਤੇ 2820 ਗੋਲੀਆਂ, ਟਾਰਡੋਲ ਹਾਈਡਰੋਕਲੋਰਾਈਡ ਬਰਾਮਦ ਹੋਇਆ । ਦੋਸ਼ੀ ਕੋਲ ਕੋਈ ਬਿੱਲ ਵੀ ਨਹੀਂ ਸੀ। ਪੁਲਿਸ ਨੇ ਮੁਲਜ਼ਮ ਦੀ ਕਾਰ ਆਪਣੇ ਕਬਜ਼ੇ ਵਿਚ ਲੈ ਲਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦੀ ਹੇਅਰ ਸੈਲੂਨ ਦੀ ਦੁਕਾਨ ਸੀ ਅਤੇ ਉਹ ਉਸ ਦੀ ਆੜ ਵਿਚ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਦਾ ਕਾਰੋਬਾਰ ਕਰ ਰਿਹਾ ਸੀ। ਉਸ ਦੇ ਦੋ ਸਾਥੀ ਬੌਬੀ ਸ਼ਰਮਾ ਅਤੇ ਧੀਰਜ ਕੁਮਾਰ ਵੀ ਨਸ਼ੇ ਦੀ ਵਿਕਰੀ ਦਾ ਕਾਰੋਬਾਰ ਕਰਦੇ ਹਨ ਅਤੇ ਦੋਵੇਂ ਜੇਲ੍ਹ ਵਿੱਚ ਹਨ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਕਿਲ੍ਹਾ ਮੁਹੱਲਾ ਵਿਚ ਇਕ ਵਿਅਕਤੀ ਤੋਂ ਨਸ਼ੇ ਦੀ ਸਪਲਾਈ ਲੀਤੀ ਅਤੇ ਉਹ ਵੱਖ-ਵੱਖ ਖੇਤਰਾਂ ਵਿਚ ਸਪਲਾਈ ਕਰਦਾ ਹੈ । ਮੁਲਜ਼ਮ ਦੇ ਖਿਲਾਫ ਪਹਿਲਾਂ ਹੀ ਥਾਣੇ ਵਿਚ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਕੇਸ ਦਰਜ ਹੈ ਅਤੇ ਮੁਲਜ਼ਮ ਜ਼ਮਾਨਤ 'ਤੇ ਜੇਲ੍ਹ ਤੋਂ ਵਾਪਸ ਆਇਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਹੋਰ ਸਾਥੀਆਂ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ।