ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਚੋਣ ਸੇਵਾਵਾਂ ਨੂੰ ਸੁਚਾਰੂ ਅਤੇ ਸਰਲ ਬਣਾਉਣ ਲਈ ਵੱਖ-ਵੱਖ ਸੂਚਨਾ ਸੰਚਾਰ ਟੈਕਨਾਲੌਜੀ (ਆਈ.ਸੀ.ਟੀ.) ਨਾਲ ਸਬੰਧਤ ਉਪਰਾਲੇ ਕੀਤੇ ਗਏ ਹਨ। ਦੇਸ ਦੇ ਨਾਗਰਿਕਾਂ ਨੂੰ ਚੋਣ ਰੁਝੇਵਿਆਂ ਵਿਚ ਵੱਧ ਤੋਂ ਵੱਧ ਸ਼ਾਮਲ ਹੋਣ ਦੇ ਸਮਰੱਥ ਬਣਾਉਣ ਲਈ ਵਿਕਸਤ ਕੀਤੀਆਂ ਮੋਬਾਈਲ ਐਪਲੀਕੇਸਨਾਂ ਬਾਰੇ ਜਾਗਰੂਕ ਕਰਨ ਲਈ ਦੇਸ ਦੇ ਸਾਰੇ ਸੂਬਿਆਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਕੱਲ ਇਕ ਵੀਡੀਓ ਕਾਨਫਰੰਸ ਕੀਤੀ ਗਈ।
ਈ.ਸੀ.ਆਈ. ਵਲੋਂ ਵੋਟਰ ਹੈਲਪਲਾਈਨ ਐਪ ਨਾਮੀ ਇਕ ਬੇਮਿਸਾਲ ਮੋਬਾਈਲ ਐਪਲੀਕੇਸਨ ਲਾਂਚ ਕੀਤੀ, ਜਿਸ ਨਾਲ ਉਪਭੋਗਤਾ ਚੋਣ ਸੇਵਾਵਾਂ ਲਈ ਬਿਨੈ ਕਰਨ ਤੋਂ ਇਲਾਵਾ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਨਾਗਰਿਕ ਆਪਣੀ ਰੁਚੀ ਆਨੁਸਾਰ ਐਪ ਦੀ ਵਰਤੋਂ ਕਰ ਸਕਦੇ ਹਨ ਅਤੇ ਵਧੇਰੇ ਦਿਲਚਸਪ ਢੰਗ ਨਾਲ ਚੋਣ ਪ੍ਰਕਿਰਿਆ ਬਾਰੇ ਜਾਣ ਸਕਦੇ ਹਨ।
ਵਿਸ਼ੇਸ਼ਤਾਵਾਂ:
ਵੇਰਵਿਆਂ ਰਾਹੀਂ ਜਾਂ ਈਪੀਆਈਸੀ ਨੰਬਰ ਦੀ ਵਰਤੋਂ ਕਰਕੇ ਚੋਣ ਸਬੰਧੀ ਜਾਣਕਾਰੀ ਹਾਸਲ ਕਰਨਾ
ਨਵੀਂ ਵੋਟਰ ਰਜਿਸਟ੍ਰੇਸਨ ਲਈ ਵੋਟ ਪਾਉਣ ਲਈ ਰਜਿਸਟਰ ਕਰਨਾ
ਨਵੇਂ ਵੋਟਰ ਸਨਾਖਤੀ ਕਾਰਡ / ਏਸੀ ਤੋਂ ਤਬਦੀਲ ਹੋਣ ਲਈ ਅਪਲਾਈ ਕਰਨਾ, ਵਿਧਾਨ ਸਭਾ ਅੰਦਰ ਕ੍ਰਮ ਪਰਿਵਰਤਨ, ਵੋਟਰ ਸੂਚੀ ਵਿੱਚ ਹਟਾਉਣਾ / ਇਤਰਾਜ, ਵੋਟਰ ਸੂਚੀ ਵਿੱਚ ਦਾਖਲਾ ਠੀਕ ਕਰਨਾ, ਵਿਦੇਸੀ ਵੋਟਰਾਂ ਦੀ ਰਜਿਸਟ੍ਰੇਸਨ ਲਈ ਆਨਲਾਈਨ ਅਪਲਾਈ ਕਰਨਾ।
ਸਕਿਾਇਤ ਦਰਜ ਕਰਵਾਉਣ ਦਾ ਵਿਕਲਪ
ਉਮੀਦਵਾਰਾਂ ਅਤੇ ਹਲਫਨਾਮੇ ਬਾਰੇ ਵੇਰਵੇ
ਐਪ ਵਿੱਚ ਚੋਣ ਨਤੀਜੇ ਵੀ ਦਰਸਾਏ ਜਾਣਗੇ
ਵੋਟਰ ਹੈਲਪਲਾਈਨ ਐਪ ਕਿਵੇਂ ਡਾਊਨਲੋਡ ਕੀਤੀ ਜਾਵੇ?
ਐਂਡਰਾਇਡ (ਗੂਗਲ ਪਲੇ ਸਟੋਰ)
://..///?=..੍ਰ
ਆਈਓਐਸ (ਐਪਲ ਐਪ ਸਟੋਰ)
://..///-/੧੪੫੬੫੩੫੦੦੪
ਚੋਣ ਕਮਿਸਨ ਨੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ) ਲਈ ‘ਗਰੁੜ’ ਐਪ ਸ਼ੁਰੂ ਕੀਤੀ ਹੈ। ਗਰੁੜ ਐਪ ਪੋਲਿੰਗ ਸਟੇਸਨਾਂ, ਪੀਐਸ ਸਹੂਲਤਾਂ, ਚੈੱਕਲਿਸਟ ਅਤੇ ਬੂਥ ਐਪ ਵਿਸੇਸਤਾਵਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਤਿਆਰ ਕੀਤੀ ਗਈ ਹੈ। ਬੀ.ਐੱਲ.ਓ. ਵਿਚ ਡਾਟਾ ਜੋੜਨ ਜਾਂ ਅਪਡੇਟ ਕਰਨ ਦੀ ਸਹੂਲਤ ਹੈ ਅਤੇ ਇਸ ਦੇ ਨਾਲ ਹੀ ਪੋਲਿੰਗ ਸਟੇਸਨਾਂ ਦੀ ਪਛਾਣ ਕਰਨ ਅਤੇ ਵਿਸ਼ੇਸ਼ ਥਾਵਾਂ ਤੋਂ ਨੇੜਲੇ ਬੱਸ ਸਟੈਂਡ / ਪੁਲਿਸ ਸਟੇਸਨ / ਫਾਇਰ ਸਟੇਸਨ / ਫੀਊਲ ਪੰਪ ਡਾਟਾ / ਹਸਪਤਾਲਾਂ / ਪਾਰਕਿੰਗ ਖੇਤਰ ਲਈ ਨਿਸ਼ਾਨਦੇਹੀ ਕਰਨ ਦੀ ਸੁਵਿਧਾ ਉਪਲਬਧ ਹੈ। । ਗਰੁੜ ਐਪ ਦੀ ਇਕ ਹੋਰ ਮਹੱਤਵਪੂਰਣ ਵਿਸੇਸਤਾ ਇਹ ਹੈ ਕਿ ਇਕ ਬੀਐਲਓ ਇਕ ਪੋਲਿੰਗ ਬੂਥ ‘ਤੇ ਉਪਲਬਧ ਪ੍ਰਮਾਣਿਤ ਘੱਟੋ-ਘੱਟ ਸਹੂਲਤਾਂ (ਏ.ਐੱਮ.ਐੱਫ.) ਦੀ ਤਸਦੀਕ ਕਰ ਸਕਦੀ ਹੈ।