ਚੰਡੀਗੜ੍ਹ (ਏਜੰਸੀਆਂ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਵੱਲੋਂ ਆਉਣ ਵਾਲੇ 3 ਦਿਨਾਂ ਲਈ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਮੌਸਮ ਮਹਿਕਮੇ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਕ ਤਾਜ਼ਾ ਵੈਸਟਰਨ ਡਿਸਟਰਬੈਂਸ ਪਹਾੜੀ ਇਲਾਕਿਆਂ 'ਤੇ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਬਾਰਸ਼ ਦੀ ਤਾਂ ਸੰਭਾਵਨਾ ਪੰਜਾਬ 'ਚ ਨਹੀਂ ਹੈ ਪਰ 2-3 ਦਿਨਾਂ ਤੱਕ ਬੱਦਲਵਾਈ ਰਹਿ ਸਕਦੀ ਹੈ। ਇਸ ਨਾਲ ਰਾਤ ਦੇ ਪਾਰੇ 'ਚ ਵਾਧਾ ਮਹਿਸੂਸ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸੰਘਣੀ ਧੁੰਦ ਤੋਂ ਕੁੱਝ ਰਾਹਤ ਜ਼ਰੂਰ ਮਿਲੇਗੀ।