ਨਵੀਂ ਦਿੱਲੀ (ਏਜੰਸੀਆਂ) : ਤੇਲ ਦੀਆਂ ਕੀਮਤਾਂ ਵਿੱਚ ਲਗਾਤਰ ਇਜ਼ਾਫਾ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 25-25 ਪੈਸੇ ਵਾਧਾ ਕਰਨ ਨਾਲ ਰਾਜਸਥਾਨ ’ਚ ਪਹਿਲੀ ਵਾਰ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਟੱਪ ਗਿਆ। ਇਸ ਕਾਰਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਕਈ ਥਾਵਾਂ ’ਤੇ ਬਰਾਂਡਿਡ ਪੈਟਰੋਲ, ਜਿਸ ’ਤੇ ਸਭ ਤੋਂ ਵੱਧ ਟੈਕਸ ਹਨ, ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ। ਦੱਸ ਦਈਏ ਕਿ ਰਾਜਸਥਾਨ ਦੇ ਸ੍ਰੀਗੰਗਾਨਗਰ ਕਸਬੇ ’ਚ ਪੈਟਰੋਲ ਦਾ ਭਾਅ ਵਧ ਕੇ 100.13 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 92.13 ਰੁਪਏ ਪ੍ਰਤੀ ਲਿਟਰ ਹੋ ਗਈ ਹੈ।