ਆਸਟ੍ਰੇਲੀਆ : ਮੀਡੀਆ ਕੋਡ ਬਾਰੇ ਚੱਲ ਰਹੇ ਵਿਵਾਦ ਵਿਚਾਲੇ ਸਰਚ ਇੰਜਣ ਗੂਗਲ ਨੇ ਆਸਟ੍ਰੇਲੀਆ ‘ਚ ਨਿਊਜ਼ ਸ਼ੋਅ-ਕੇਸ ਪਲੇਟਫਾਰਮ ਲਾਂਚ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਲੇਟਫਾਰਮ 'ਤੇ ਕੰਟੈਂਟ ਦੇਣ ਲਈ ਸਥਾਨਕ ਤੇ ਖੇਤਰੀ ਪ੍ਰਕਾਸ਼ਕਾਂ ਨੂੰ ਭੁਗਤਾਨ ਕੀਤਾ ਜਾਵੇਗਾ। ਇਹ ਪਲੇਟਫਾਰਮ ਪਹਿਲਾਂ ਹੀ ਇਕ ਦਰਜਨ ਦੇਸ਼ਾਂ ਦੇ ਲਗਪਗ 450 ਪ੍ਰਕਾਸ਼ਕਾਂ ਤਕ ਆਪਣੀ ਪਹੁੰਚ ਬਣਾ ਚੁੱਕਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਸਥਾਨਕ ਤੇ ਖੇਤਰੀ ਪੱਧਰ ਦੇ ਹਨ। ਗੂਗਲ ਨੇ ਕਿਹਾ ਕਿ ਨਿਊਜ਼ ਪਾਰਟਨਰਸ਼ਿਪ ‘ਤੇ ਉਹ ਅਗਲੇ ਤਿੰਨ ਸਾਲਾਂ ‘ਚ ਇਕ ਅਰਬ ਡਾਲਰ ਖਰਚ ਕਰੇਗਾ। ਇਸ ਪਲੇਟਫਾਰਮ ਦਾ ਅਜਿਹੇ ਸਮੇਂ ਐਲਾਨ ਕੀਤਾ ਗਿਆ ਹੈ ਜਦੋਂ ਗੂਗਲ ‘ਤੇ ਖ਼ਬਰਾਂ ਬਾਰੇ ਗੂਗਲ ਤੇ ਆਸਟ੍ਰੇਲਿਆਈ ਸਰਕਾਰ ਵਿਚਾਲੇ ਡੂੰਘੇ ਮਤਭੇਦ ਹਨ। ਗੂਗਲ ਨੇ ਕਿਹਾ ਕਿ ਇਹ ਪਲੇਟਫਾਰਮ ਨਵੇਂ ਨਿਯਮਾਂ ਤਹਿਤ ਕੰਮ ਕਰੇਗਾ।