ਟੋਕੀਉ, (ਏਜੰਸੀਆਂ) : ਜਾਪਾਨ ’ਚ ਸ਼ਨਿਚਰਵਾਰ ਨੂੰ ਕਰੀਬ 7 ਤੀਬਰਤਾ ਦਾ ਭੂਚਾਲ ਆਇਆ ਸੀ ਤੇ ਉਸ ਭੂਚਾਲ ਤੋਂ ਬਾਅਦ ਅੱਜ ਫਿਰ ਝਟਕੇ ਮਹਿਸੂਸ ਕੀਤੇ ਗਏ ਹਨ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਐਤਵਾਰ ਨੂੰ ਆਏ ਭੂਚਾਲ ਦੇ ਝਟਕੇ ਫ਼ੁਕੁਸ਼ਿਮਾ ਇਲਾਕੇ ’ਚ ਹੀ ਦਰਜ ਕੀਤੇ ਗਏ ਹਨ। ਸਮਾਚਾਰ ਏਜੰਸੀ ਏਐੱਨਆਈ ਨੇ ਸਪੂਤਨਿਕ ਦੇ ਹਵਾਲੇ ਤੋਂ ਦਸਿਆ ਕਿ ਐਤਵਾਰ ਨੂੰ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 5.2 ਮਾਪੀ ਗਈ। ਭੂਚਾਲ ਦੇ ਤਾਜ਼ਾ ਝਟਕੇ 04.13 ਵਜੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।