ਨਵੀਂ ਦਿੱਲੀ: ਦਿੱਲੀ ਦੇ ਮੰਗੋਲਪੁਰੀ ਵਿੱਚ ਰਿੰਕੂ ਸ਼ਰਮਾ ਦੇ ਕਤਲ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ। ਇਸ ਵਿਚਾਲੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਟਵੀਟ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਕੰਗਨਾ ਕਈ ਵਾਰ ਪ੍ਰਤੀਕ੍ਰਿਆ ਦਿੰਦੀ ਰਹਿੰਦੀ ਹੈ। ਉਨ੍ਹਾਂ ਇੱਕ ਵਾਰ ਫਿਰ ਦਿੱਲੀ ਵਿੱਚ ਬਜਰੰਗ ਦਲ ਦੇ ਕਾਰਕੁਨ ਰਿੰਕੂ ਸ਼ਰਮਾ ਦੀ ਹੱਤਿਆ 'ਤੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਹੈ।
ਕੰਗਨਾ ਦਾ ਕੇਜਰੀਵਾਲ ਨੂੰ ਟਵੀਟ
ਕੰਗਨਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵੀਟ ਕੀਤਾ ਹੈ। ਉਸਨੇ ਟਵੀਟ ਕਰ ਕਿਹਾ, "ਪਿਆਰੇ ਅਰਵਿੰਦ ਕੇਜਰੀਵਾਲ, ਮੈਨੂੰ ਉਮੀਦ ਹੈ ਕਿ ਤੁਸੀਂ ਰਿੰਕੂ ਸ਼ਰਮਾ ਦੇ ਪਰਿਵਾਰ ਨੂੰ ਮਿਲੋਗੇ ਅਤੇ ਉਨ੍ਹਾਂ ਦਾ ਸਮਰਥਨ ਕਰੋਗੇ, ਤੁਸੀਂ ਇੱਕ ਰਾਜਨੇਤਾ ਹੋ, ਉਮੀਦ ਹੈ ਕਿ ਤੁਸੀਂ ਇੱਕ ਸਟੇਟਸਮੈਨ ਵੀ ਬਣੋਗੇ।"
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਨੇ ਵੀ ਟਵੀਟ ਕੀਤਾ ਸੀ, ਆਪਣੇ ਟਵੀਟ ਵਿੱਚ ਕੰਗਨਾ ਨੇ ਲਿਖਿਆ ਸੀ, "ਰਿੰਕੂ ਸ਼ਰਮਾ ਦੇ ਪਿਤਾ ਦਾ ਦਰਦ ਮਹਿਸੂਸ ਕਰੋ ਅਤੇ ਆਪਣੇ ਬੱਚਿਆਂ ਜਾਂ ਪਰਿਵਾਰਕ ਮੈਂਬਰਾਂ ਬਾਰੇ ਸੋਚੋ…ਕਿਸੇ ਦਿਨ ਜੈ ਸ਼੍ਰੀ ਦੇ ਕਹਿਣ 'ਤੇ ਇੱਕ ਹੋਰ ਹਿੰਦੂ ਦੀ ਮੌਤ ਹੋ ਜਾਵੇਗੀ। ਇੱਕ ਹੋਰ ਟਵੀਟ ਵਿੱਚ ਕੰਗਨਾ ਨੇ ਲਿਖਿਆ, "ਅਫਸੋਸ ਅਸੀਂ ਅਸਫਲ ਹੋਏ।"
ਦੱਸ ਦਈਏ ਕਿ ਬੁੱਧਵਾਰ ਦੀ ਰਾਤ ਨੂੰ ਪਾਰਟੀ ਦੌਰਾਨ ਇੱਕ ਰੈਸਟੋਰੈਂਟ ਬੰਦ ਕਰਨ ਨੂੰ ਲੈ ਕੇ ਲੜਾਈ ਹੋਈ। ਇਹ ਇੱਕ ਪੁਰਾਣਾ ਵਪਾਰਕ ਮੁੱਦਾ ਸੀ। ਝਗੜੇ ਤੋਂ ਬਾਅਦ ਸਾਰੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਬਾਅਦ ਵਿਚ ਕੁਝ ਨੌਜਵਾਨ ਰਿੰਕੂ ਸ਼ਰਮਾ ਦੇ ਘਰ ਪਹੁੰਚੇ ਅਤੇ ਉਸ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਰਿੰਕੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਦੋਂ ਲੋਕਾਂ ਨੇ ਉਸ ‘ਤੇ ਹਮਲਾ ਕੀਤਾ ਤਾਂ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਿਹਾ ਸੀ।