Friday, November 22, 2024
 

ਰਾਸ਼ਟਰੀ

ਹਸਪਤਾਲਾਂ ਦੇ ਰਵੱਈਏ ਤੋਂ ਤੰਗ ਆ ਕੇ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਨੇ ਐਂਬੂਲੈਂਸ ’ਚ ਹੀ ਕੀਤੀ ਖੁਦਕੁਸ਼ੀ 😐

February 13, 2021 06:25 PM

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਇਕ ਸਬ-ਇੰਸਪੈਕਟਰ ਨੇ ਹਸਪਤਾਲ ਲਿਜਾਉਣ ਦੌਰਾਨ ਐਂਬੂਲੈਂਸ ਵਿਚ ਹੀ ਆਤਮਹੱਤਿਆ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਬੀਰ ਸਿੰਘ (39) ਵਜੋਂ ਕੀਤੀ ਗਈ ਹੈ। ਉਹ ਦੱਖਣੀ ਪੂਰਬੀ ਜ਼ਿਲ੍ਹਾ ਲਾਈਨ ਵਿਚ ਤੈਨਾਤ ਸਨ ਅਤੇ ਉਹ ਮਾਨਸਿਕ ਤੌਰ ‘ਤੇ ਬਿਮਾਰ ਸੀ।

ਪੁਲਿਸ ਡਿਪਟੀ ਕਮਿਸ਼ਨਰ ਆਰਪੀ ਮੀਨਾ ਨੇ ਦੱਸਿਆ ਕਿ ਉਹਨਾਂ ਨੂੰ ਐਂਬੂਲੈਂਸ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰਨ ਦੀ ਸੂਚਨਾ ਮਿਲੀ। ਘਟਨਾ ਦੌਰਾਨ ਰਾਜਬੀਰ ਸਿੰਘ ਨੂੰ ਹਸਪਤਾਲ ਲਿਜਾਇਆ ਰਿਹਾ ਸੀ। ਉਹ ਪੰਜ ਦਿਨ ਤੋਂ ਛੁੱਟੀ ‘ਤੇ ਸੀ।

ਪੁਲਿਸ ਅਨੁਸਾਰ ਰਾਜਬੀਰ ਸਿੰਘ ਨੇ ਅਪਣੀ ਰਿਹਾਇਸ਼ ਤੋਂ ਐਂਬੂਲੈਂਸ ਨੂੰ ਬੁਲਾਇਆ ਅਤੇ ਦੀਨ ਦਿਆਲ ਉਪਾਧਿਆਏ ਹਸਪਤਾਲ ਗਏ ਪਰ ਡਾਕਟਰਾਂ ਨੇ ਉਹਨਾਂ ਨੂੰ ਭਰਤੀ ਕਰਨ ਤੋਂ ਮਨਾਂ ਕਰ ਦਿੱਤਾ।

ਇਸ ਤੋਂ ਬਾਅਦ ਇਕ ਹੋਰ ਐਂਬੂਲੈਂਸ ਵਿਚ ਉਹਨਾਂ ਨੂੰ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸ ( Institute of Human Behavior and Allied Sciences) ਹਸਪਤਾਲ ਵਿਚ ਲਿਜਾਇਆ ਗਿਆ ਪਰ ਉੱਥੇ ਵੀ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ।

ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਰਚੀ ਤਿਆਰ ਕਰਨ ਲਈ ਕਿਹਾ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਦੁਬਾਰਾ ਆਈਐਚਬੀਏਐਸ ਜਾਣ ਲਈ ਜ਼ੋਰ ਦਿੱਤਾ ਗਿਆ ਤਾਂ ਉਸ ਦੌਰਾਨ ਉਹ ਹਸਪਤਾਲ ਵਿਚੋਂ ਭੱਜਣ ਲੱਗੇ।

ਇਸ ਤੋਂ ਬਾਅਦ ਜਦੋਂ ਉਹ ਵਾਪਸ ਆਈਐਚਬੀਏਐਸ ਜਾ ਰਹੇ ਸੀ ਤਾਂ ਉਹਨਾਂ ਨੇ ਐਂਬੂਲੈਂਸ ਵਿਚ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ।  ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe