ਚੰਡੀਗੜ੍ਹ : ਹਮ ਕੋ ਹਮੀ ਸੇ ਚੁਰਾ ਲੋ, ਦਿਲ ਮੇਂ ਕਹੀਂ ਤੁਮ ਛੁਪਾ ਲੋ, ਹਮ ਅਕੇਲੇ ਨਾ ਹੋ ਜਾਏ, ਦੂਰ ਤੁਮਸੇ ਨਾ ਹੋ ਜਾਏਂ, ਪਾਸ ਆਓ ਗਲੇ ਸੇ ਲਗਾ ਲੋ ..। ਵੈਲਨਟਾਈਨ ਵੀਕ ਦਾ ਛੇਵਾਂ ਦਿਨ ਹਗ-ਡੇ ਭਾਵ ਜਾਦੂ ਦੀ ਝੱਪੀ। ਵੈਸੇ ਤਾਂ ਪ੍ਰੇਮੀਆਂ ਨੂੰ ਪਿਆਰ ਕਰਨ, ਲੜਣ, ਗਲੇ ਲਾਉਣ ਅਤੇ ਇਸ਼ਕ-ਏ ਇਜ਼ਹਾਰ ਕਰਨ ਲਈ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਪਰ ਹਗ-ਡੇ ’ਤੇ ਤੁਸੀਂ ਬੇਝਿਜਕ ਆਪਣੇ ਸਾਥੀ ਨੂੰ ਆਪਣੀ ਫੀਲਿੰਗਜ ਨੂੰ ਬਿਆਨ ਕਰ ਸਕਦੇ ਹੋ। ਹਗ ਦਾ ਮਤਲਬ ਹੁੰਦਾ ਹੈ ਗਲੇ ਲਾਉਣਾ ਜਾਂ ਬਾਹਾਂ ’ਚ ਭਰਨਾ। ਹਗ-ਡੇ ਵੈਲਨਟਾਈਨ ਵੀਕ ਦਾ ਬਹੁਤ ਖ਼ਾਸ ਦਿਨ ਹੁੰਦਾ ਹੈ। ਪਿਆਰ ਕਰਨ ਵਾਲਿਆਂ ਲਈ ਇਹ ਦਿਨ ਬਹੁਤ ਹੀ ਖ਼ਾਸ ਦਿਨ ਹੁੰਦਾ ਹੈ, ਕਿਉਂਕਿ ਇਸ ਦਿਨ ਸਾਰੇ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਗਲੇ ਲਾਉਾਂਦੇਹਨ ਅਤੇ ਉਨ੍ਹਾਂ ਨੂੰ ਪਿਆਰ ਦੀ ਛੱਪੀ ਦਿੰਦੇ ਹਨ। ਭਾਰਤ ’ਚ ਇਸਨੂੰ ਜਾਦੂ ਦੀ ਝੱਪੀ ਵੀ ਕਿਹਾ ਜਾਂਦਾ ਹੈ। ਗਲੇ ਲਾਉਣਾ ਵਿਸ਼ਵਾਸ ਅਤੇ ਪਿਆਰ ਨੂੰ ਵਧਾਉਂਦਾ ਹੈ। ਹਗ ਪਿਆਰ ਜਤਾਉਣ ਦਾ ਸਭ ਤੋਂ ਖ਼ੂਬਸੂਰਤ ਤਰੀਕਾ ਹੈ। ਗਲੇ ਲਾਉਣ ਨਾਲ ਪਿਆਰ ਦੇ ਨਾਲ-ਨਾਲ ਨਜ਼ਦੀਕੀ ਵਧਦੀ ਹੈ। ਜਦੋਂ ਅਸੀਂ ਲੋਕਾਂ ਤੋਂ ਪੁੱਛਿਆ ਕਿ ਉਹ ਆਪਣੇ ਪਿਆਰ ਨੂੰ ਵੈਲਨਟਾਈਨ ਡੇ ’ਤੇ ਕਿਵੇਂ ਵਿਸ਼ ਕਰਨਗੇ ਤਾਂ ਸਭ ਦਾ ਜਵਾਬ ਸੀ ਕਿ ਗਲੇ ਲਾ ਕੇ। ਝੱਪੀ ’ਚ ਅਜਿਹਾ ਜਾਦੂ ਹੁੰਦਾ ਹੈ ਕਿ ਬੇਗਾਨਾ ਵੀ ਇਕ ਪਲ ’ਚ ਆਪਣਾ ਬਣ ਜਾਂਦਾ ਹੈ। ਗਮ ਹੋ ਜਾਂ ਖੁਸ਼ੀ ਅਸੀਂ ਆਪਣੇ ਸਾਰੇ ਇਮੋਸ਼ਨਜ ਨੂੰ ਐਕਸਪ੍ਰੈਸ ਕਰਨ ਲਈ ਝੱਪੀ ਦਾ ਸਹਾਰਾ ਲੈਂਦੇ ਹਨ। ਹਗ ਸਿਰਫ਼ ਪਿਆਰ ਨੂੰ ਵਧਾਉਾਂਦਾਹੀ ਨਹੀਂ ਸਗੋਂ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਮੈਨਟੇਨ ਰੱਖਦਾ ਹੈ। ਕੈਨੇਡਾ, ਜਰਮਨੀ ’ਚ ਤਾਂ 21 ਜਨਵਰੀ ਨੂੰ ਨੈਸ਼ਨਲ ਹਗ-ਡੇ ਵੀ ਮਨਾਇਆ ਜਾਂਦਾ ਹੈ।
ਜਦੋਂ ਅਸੀਂ ਕਿਸੇ ਨੂੰ ਗਲੇ ਲਾਉਂਦੇ ਹਾਂ ਤਾਂ ਸਾਡੇ ਸਰੀਰ ’ਚੋਂ ਕਈ ਹਾਰਮੋਨ ਨਿਕਲਦੇ ਹਨ, ਜੋ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਅਜਿਹਾ ਲੱਗਣ ’ਤੇ ਜਿਸ ਨਾਲ ਅਸੀਂ ਪਿਆਰ ਕਰਦੇ ਹਾਂ ਉਸਦੇ ਪ੍ਰਤੀ ਸਾਡਾ ਪਿਆਰ ਅਤੇ ਵਿਸ਼ਵਾਸ ਹੋਰ ਜ਼ਿਆਦਾ ਵਧ ਜਾਂਦਾ ਹੈ। ਜਦੋਂ ਅਸੀਂ ਹਗ-ਡੇ ’ਤੇ ਆਪਣੇ ਸਾਥੀ ਨੂੰ ਹਗ ਕਰਦੇ ਹਾਂ ਤਾਂ ਉਸਦੇ ਪ੍ਰਤੀ ਸਾਡੇ ਮਨ ’ਚ ਅਥਾਹ ਪਿਆਰ ਉਮੜਦਾ ਹੈ।