ਸਿਡਨੀ, (ਏਜੰਸੀ) : ਅੱਜ ਅਚਾਨਕ ਆਏ ਭੂਚਾਲ ਨੇ ਲੋਕਾਂ ਨੂੰ ਇਕ ਵਾਰ ਡਰਾ ਕੇ ਰੱਖ ਦਿਤਾ ਹੈ, ਇਸੇ ਕਾਰਨ ਸਥਾਨਕ ਸਰਕਾਰਾਂ ਨੇ ਅਲਰਨ ਜਾਰੀ ਕਰ ਦਿਤਾ ਹੈ ਕਿ ਸੁਨਾਮੀ ਵੀ ਆ ਸਕਦੀ ਹੈ। ਇਸੇ ਲੜੀ ਵਿਚ ਆਸਟ੍ਰੇਲਿਆਈ ਮੌਸਮ ਏਜੰਸੀ ਨੇ ਸੁਨਾਮੀ ਦਾ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਇਹ ਲਾਰਡ ਹਾਵੇ ਟਾਪੂ ਲਈ ਖ਼ਤਰਾ ਹੈ, ਜੋ ਆਸਟ੍ਰੇਲਿਆਈ ਦੀ ਮੁੱਖ ਭੂਮੀ ਤੋਂ ਲਗਪਗ 550 ਕਿਲੋਮੀਟਰ (340 ਮੀਲ) ਪੁਰਬ ’ਚ ਹੈ।
ਦੱਖਣ ਪ੍ਰਸ਼ਾਂਤ ਮਹਾਸਾਗਰ ’ਚ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 7.7 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਲਾਇਲਟੀ ਟਾਪੂ ਤੋਂ ਛੇ ਮੀਲ ਦੱਖਣ-ਪੁਰਬ ਦੀ ਡੂੰਘਾਈ ’ਤੇ ਸੀ। ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਨਿਊਜ਼ੀਲੈਂਡਸ, ਵਨੁਆਤੂ, ਫਿਜੀ ਤੇ ਹੋਰ ਪ੍ਰਸ਼ਾਂਤ ਟਾਪੂਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਵਾਨੁਆਤੂ ਤੇ ਫਿਜੀ ਲਈ 0.3 ਤੋਂ ਇਕ ਮੀਟਰ (1 ਤੋਂ 3.3 ਫੁੱਟ) ਤਕ ਦੀ ਸੁਨਾਮੀ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।