ਨਵੀਂ ਦਿੱਲੀ : ਤਿੰਨ ਦਿਨਾਂ ਬਾਅਦ ਪਟਰੌਲ-ਡੀਜ਼ਲ ਦੀ ਕੀਮਤਾਂ ’ਚ ਮੰਗਲਵਾਰ ਨੂੰ ਮੁੜ ਵਾਧਾ ਹੋਇਆ ਹੈ, ਜਿਸ ਦੇ ਚਲਦੇ ਇਨ੍ਹਾਂ ਪਟਰੌਲੀਅਮ ਪ੍ਰਦਾਰਥਾਂ ਦੇ ਮੁੱਲ ਨਹੀਂ ਨਵੀਂਆਂ ਉਚਾਈਆਂ ’ਤੇ ਪਹੁੰਚ ਗਏ ਹਨ।
ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਮੁਤਾਬਕ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾ ’ਚ 35 ਪੈਸ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਵਾਧੇ ਦੇ ਬਾਅਦ ਦਿੱਲੀ ’ਚ ਪਟਰੌਲ ਦੀ ਕੀਮਤ 87.30 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ’ਚ 93.83 ਰੁਪਏ ਪ੍ਰਤੀ ਲੀਟਰ ਹੋ ਗਈ। ਇਸੇ ਤਰ੍ਹਾਂ ਦਿੱਲੀ ’ਚ ਡੀਜ਼ਲ ਦੀ ਕੀਮਤ ਵੱਧ ਕੇ 77.48 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ’ਚ 84.36 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਤੋਂ ਪਹਿਲਾਂ ਪੰਜ ਫ਼ਰਵਰੀ ਨੂੰ ਕੀਮਤਾਂ ’ਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਇਸ ਸਾਲ ਹਾਲੇ ਤਕ ਪਟਰੌਲ ਦੀ ਕੀਮਤਾਂ ’ਚ 3.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤਾਂ ’ਚ 3.61 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੌਰਾਨ ਗਲੋਬਲ ਤੇਲ ਬੇਂਚਮਾਰਕ ਬ੍ਰੇਂਟ ਕਰੂਡ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈ ਹੈ, ਜੋ ਪਿਛਲੇ ਇਕ ਸਾਲ ’ਚ ਸੱਭ ਤੋਂ ਵੱਧ ਹੈ।