Thursday, November 21, 2024
 

ਆਸਟ੍ਰੇਲੀਆ

ਹੁਣ ਪੇਰੈਂਟ ਵੀਜ਼ਾ ਲਵਾਉਣ ਲਈ ਆਸਟ੍ਰੇਲੀਆ ਤੋਂ ਬਾਹਰ ਨਹੀਂ ਜਾਣਾ ਪਵੇਗਾ 👍

February 06, 2021 05:36 PM

ਆਸਟ੍ਰੇਲੀਆ : ਆਸਟ੍ਰੇਲੀਅਨ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਵੀਜ਼ਾ ਰਿਆਇਤਾਂ ਤਹਿਤ ਪੈਰੇਂਟ ਵੀਜ਼ਾ ਸ਼੍ਰੇਣੀ ਦੇ ਬਿਨੈਕਾਰਾਂ ਨੂੰ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਆਪਣਾ ਵੀਜ਼ਾ ਮਨਜ਼ੂਰ ਕਰਵਾਉਣ ਲਈ ਆਸਟ੍ਰੇਲੀਆ ਨੂੰ ਅਸਥਾਈ ਤੌਰ ਉੱਤੇ ਛੱਡਣ ਦੀ ਜ਼ਰੂਰਤ ਨਹੀਂ ਪਵੇਗੀ।
ਪ੍ਰਵਾਨਗੀ ਪ੍ਰਕਿਰਿਆ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਵੀਜ਼ਾ ਬਿਨੈਕਾਰਾਂ ਨੂੰ ਆ ਰਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਸਰਕਾਰ ਦਾ ਇਹ ਇੱਕ ਸਾਰਥਕ ਕਦਮ ਹੈ ਜਿਸ ਅਧੀਨ ਹੁਣ ਵੀਜ਼ਾ ਮਨਜ਼ੂਰ ਕਰਵਾਉਣ ਲਈ ਆਸਟ੍ਰੇਲੀਆ ਛੱਡਣ ਲਈ ਮਜਬੂਰ ਨਹੀਂ ਹੋਣਾ ਪਵੇਗਾ।
ਇਹ ਤਬਦੀਲੀਆਂ ਪੇਰੈਂਟ ਵੀਜ਼ਾ (ਸਬਕਲਾਸ 103), ਕੰਟਰੀਬਿਊਟਰੀ ਪੇਰੈਂਟ (ਸਬਕਲਾਸ 173) ਅਤੇ ਸਬਕਲਾਸ 143 ਵੀਜ਼ਾ ਦੇ ਬਿਨੈਕਾਰਾਂ ਤੇ ਲਾਗੂ ਹੁੰਦੀਆਂ ਹਨ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਵਿੱਚ ਆਪਣੀ ਵੀਜ਼ਾ ਅਰਜ਼ੀ ਦਿੱਤੀ ਸੀ।
ਲੇਬਰ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਬਹੁਤ ਚਿਰ ਤੋਂ ਇਨ੍ਹਾਂ ਪਰਿਵਾਰਾਂ ਦੀ ਵਕਾਲਤ ਕਰ ਰਹੇ ਸੀ ਅਤੇ ਸਰਕਾਰ ਤੋਂ ਵੀਜ਼ਾ ਸ਼ਰਤਾਂ ਵਿੱਚ ਸੋਧ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਪਰਿਵਾਰਾਂ ਵਲੋਂ ਬਹੁਤ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਹੀ ਸੀ।
ਉਨ੍ਹਾਂ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ, "ਪਹਿਲਾਂ ਹੀ ਸੈਂਕੜੇ ਲੋਕਾਂ ਨੇ ਆਪਣੀ ਸਿਹਤ ਨੂੰ ਖਤਰੇ ਵਿੱਚ ਪਾਕੇ ਵਿਦੇਸ਼ਾਂ ਵਿੱਚ ਬੇਲੋੜੀ ਯਾਤਰਾ ਕਰਦਿਆਂ ਆਪਣੀ ਜਮਾਂ ਪੂੰਜੀ ਖ਼ਤਮ ਕਰ ਲਈ ਹੈ। ਇਸ ਬਦਲਾਅ ਨਾਲ਼ ਇਸ ਵੀਜ਼ਾ ਸ਼੍ਰੇਣੀ ਅਧੀਨ ਅਰਜ਼ੀ ਪਾ ਚੁੱਕੇ ਪਰਿਵਾਰਾਂ ਨੂੰ ਸੁੱਖ ਦਾ ਸਾਹ ਆਵੇਗਾ।"
ਇਨ੍ਹਾਂ ਤਬਦੀਲੀਆਂ ਦਾ ਵੀਜ਼ਾ ਅਰਜ਼ੀਆਂ ਦੇ ਪ੍ਰੋਸੈਸਿੰਗ ਟਾਈਮ 'ਤੇ ਕੋਈ ਅਸਰ ਨਹੀਂ ਪਵੇਗਾ ਤੇ ਇਹਨਾਂ ਤਬਦੀਲੀਆਂ ਨੂੰ 2021 ਦੀ ਪਹਿਲੀ ਤਿਮਾਹੀ ਵਿੱਚ ਲਾਗੂ ਕੀਤਾ ਜਾਵੇਗਾ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe