Friday, November 22, 2024
 

ਪੰਜਾਬ

ਫ਼ੇਸਬੁੱਕ 'ਤੇ ਦੋਸਤੀ ਕਾਰਨ ਨਹੀਂ ਹੋਇਆ ਸੀ ਲੜਕੀ ਕਤਲ, ਮਾਮੇ ਨੇ ਕੀਤਾ ਸੀ ਭਾਣਜੀ ਦਾ ਕਤਲ

May 06, 2019 07:55 PM

ਮੋਗਾ :  ਸਕੇ ਮਾਮੇ ਵਲੋਂ ਭਾਣਜੀ ਦਾ ਕਮਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜ਼ੀਰਾ ਰੋਡ ਮੋਗਾ ਵਾਸੀ ਗੁਰਪ੍ਰੀਤ ਕੌਰ ਦੀ ਬੀਤੀ 23 ਅਪ੍ਰੈਲ ਨੂੰ ਹੋਈ ਹਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕਾ ਦੇ ਸਕੇ ਮਾਮਾ ਕਸ਼ਮੀਰ ਸਿੰਘ ਅਤੇ ਉਸਦੇ ਤਾਏ ਦੇ ਲੜਕੇ ਗੁਰਜੰਟ ਸਿੰਘ ਉਰਫ ਜੰਟਾ ਨੂੰ ਨਾਮਜ਼ਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ, ਜਦਕਿ ਪਹਿਲਾਂ ਥਾਣਾ ਸਿਟੀ ਮੋਗਾ ਵਲੋਂ ਮ੍ਰਿਤਕਾ ਦੇ ਭਰਾ ਦਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਓਮ ਪ੍ਰਕਾਸ਼ ਵਾਸੀ ਪਿੰਡ ਬੀਹਲਾ ਵੱਝੂ ਗੁਰਦਾਸਪੁਰ ਵਿਰੁਧ 24 ਅਪ੍ਰੈਲ ਨੂੰ ਹਤਿਆ ਦਾ ਮਾਮਲਾ ਦਰਜ ਕੀਤਾ ਸੀ।

ਕੀ ਸੀ ਸਾਰਾ ਮਾਮਲਾ
ਡੀ.ਐਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਗਤਾਰ ਸਿੰਘ ਨੇ ਦਸਿਆ ਕਿ ਗੁਰਪ੍ਰੀਤ ਕੌਰ (20) ਪੁੱਤਰੀ ਹਰਜਿੰਦਰ ਸਿੰਘ ਦੀ ਤਿੰਨ ਸਾਲ ਤੋਂ ਫ਼ੇਸਬੁੱਕ ਰਾਹੀਂ ਓਮ ਪ੍ਰਕਾਸ਼ (55) ਪੁੱਤਰ ਰਾਮ ਸਰੂਪ ਨਿਵਾਸੀ ਪਿੰਡ ਬੀਹਲਾ ਵੱਝੂ ਗੁਰਦਾਸਪੁਰ ਨਾਲ ਮਿੱਤਰਤਾ ਹੋਈ। ਇਸ ਉਪਰੰਤ ਪਰਵਾਰਕ ਮੈਂਬਰਾਂ ਨੇ ਗੁਰਪ੍ਰੀਤ ਕੌਰ ਦਾ ਵਿਆਹ ਡਿੰਪਲ ਵਾਸੀ ਜਗਰਾਓਂ ਨਾਲ ਕਰ ਦਿਤਾ ਪਰ 25 ਦਿਨ ਬਾਅਦ ਹੀ ਦੋਹਾਂ ਦਾ ਘਰੇਲੂ ਵਿਵਾਦ ਹੋਣ ਕਾਰਨ ਤਲਾਕ ਹੋ ਗਿਆ। ਇਸ ਤੋਂ ਬਾਅਦ ਗੁਰਪ੍ਰੀਤ ਕੌਰ ਦੇ ਫੁੱਫੜ ਬੂਟਾ ਸਿੰਘ ਨਿਵਾਸੀ ਪਿੰਡ ਸਾਫੂਵਾਲਾ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਉਸਦਾ ਵਿਆਹ ਉਸ ਤੋਂ ਤਿੰਨ ਗੁਣਾ ਵੱਡੀ ਉਮਰ ਦੇ ਵਿਅਕਤੀ ਓਮ ਪ੍ਰਕਾਸ਼ ਨਾਲ ਕਰ ਦਿਤਾ। ਦੋਵੇਂ ਪਤੀ-ਪਤਨੀ ਕੁੱਝ ਸਮਾਂ ਅਲੱਗ ਰਹੇ ਪਰ ਬਾਅਦ ਵਿਚ ਓਮ ਪ੍ਰਕਾਸ਼ ਆਪਣੇ ਸਹੁਰੇ ਘਰ ਰਹਿਣ ਲੱਗ ਪਿਆ, ਉਹ ਆਪਣੇ ਆਪ ਨੂੰ ਇੰਗਲੈਂਡ ਦਾ ਸਿਟੀਜਨ ਦੱਸਦਾ ਸੀ। ਮ੍ਰਿਤਕਾ ਦੇ ਭਰਾ ਦਵਿੰਦਰ ਸਿੰਘ ਨੇ ਪੁਲਸ ਨੂੰ ਦਸਿਆ ਕਿ 24 ਅਪ੍ਰੈਲ ਨੂੰ ਜਦੋਂ ਸਵੇਰੇ ਉਸਦੀ ਮਾਤਾ ਉਠੀ ਤਾਂ ਉਸਨੇ ਦੇਖਿਆ ਕਿ ਓਮ ਪ੍ਰਕਾਸ਼ ਦਰਵਾਜ਼ਾ ਖੋਲ੍ਹ ਕੇ ਬਾਹਰ ਜਾ ਰਿਹਾ ਸੀ, ਉਸਨੇ ਉਸ ਨੂੰ ਆਵਾਜ਼ ਵੀ ਦਿਤੀ, ਇਸ ਤੋਂ ਬਾਅਦ ਮੇਰੀ ਮਾਤਾ ਜਦੋਂ ਮੇਰੀ ਭੈਣ ਗੁਰਪ੍ਰੀਤ ਕੌਰ ਨੂੰ ਚਾਹ ਦੇਣ ਗਈ ਤਾਂ ਉਸਦੇ ਨੱਕ 'ਚੋਂ ਖੂਨ ਵਗ ਰਿਹਾ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ, ਜਿਸ ਤੇ ਉਸਨੇ ਰੌਲਾ ਪਾਇਆ ਤੇ ਲੋਕ ਇਕੱਠੇ ਹੋ ਗਏ। ਪੁਲਿਸ ਨੇ ਓਮ ਪ੍ਰਕਾਸ਼ ਵਿਰੁਧ ਹਤਿਆ ਦਾ ਮਾਮਲਾ ਦਰਜ ਕਰ ਲਿਆ ਸੀ।
ਕਿਵੇਂ ਹੋਇਆ ਕਤਲ ਦਾ ਖੁਲਾਸਾ
ਪੁਲਿਸ ਨੇ ਦਸਿਆ ਕਿ ਡੂੰਘਾਈ ਨਾਲ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕਾ ਦਾ ਮਾਮਾ ਕਸ਼ਮੀਰ ਸਿੰਘ ਅਤੇ ਉਸਦਾ ਪਤੀ ਪਿੰਡ ਸਾਫੂਵਾਲਾ ਵਿਖੇ ਉਸਦੇ ਫੁੱਫੜ ਦੇ ਘਰ ਗਏ ਸੀ ਜਿਸ ਉਪਰੰਤ ਇਨ੍ਹਾਂ ਦੀ ਆਪਸੀ ਤਕਰਾਰ ਹੋ ਗਈ। ਜਦੋਂ ਪੁਲਿਸ ਨੇ ਮ੍ਰਿਤਕਾ ਦੇ ਮਾਮਾ ਕਸ਼ਮੀਰ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸਨੇ ਅਪਣੇ ਤਾਏ ਦੇ ਲੜਕੇ ਗੁਰਜੰਟ ਸਿੰਘ ਉਰਫ ਜੰਟਾ ਨਾਲ ਮਿਲ ਕੇ ਅਪਣੀ ਭਾਣਜੀ ਦੀ ਹਤਿਆ ਕੀਤੀ। ਉਨ੍ਹਾਂ ਪੁਲਿਸ ਨੂੰ ਦਸਿਆ ਕਿ ਉਸਨੇ ਹੀ ਅਪਣੀ ਭਾਣਜੀ ਦਾ ਕਈ ਸਾਲ ਤਕ ਪਾਲਣ ਪੋਸ਼ਣ ਕੀਤਾ ਪਰ ਉਹ ਹੁਣ ਉਸਦੇ ਕਹਿਣੇ ਤੋਂ ਬਾਹਰ ਸੀ, ਉਸਨੇ ਕਈ ਵਾਰ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸਨੇ ਸਾਡੀ ਮਰਜ਼ੀ ਤੋਂ ਬਿਨਾਂ ਆਪਣੇ ਤੋਂ ਵੱਡੀ ਉਮਰ ਦੇ 55 ਸਾਲਾ ਵਿਅਕਤੀ ਨਾਲ ਵਿਆਹ ਕਰਵਾ ਲਿਆ, ਜਿਸ ਨਾਲ ਸਾਡੀ ਸਮਾਜ ਵਿਚ ਬਦਨਾਮੀ ਹੋ ਰਹੀ ਸੀ। ਇਸ ਉਪਰੰਤ ਮੈਂ ਆਪਣੇ ਤਾਏ ਦੇ ਲੜਕੇ ਨੂੰ ਨਾਲ ਲੈ ਕੇ ਉਸ ਵੇਲੇ ਅਪਣੀ ਭੈਣ ਦੇ ਘਰ ਗੁਰੂ ਅੰਗਦ ਦੇਵ ਨਗਰ ਗਿਆ ਜਦੋਂ ਓਮ ਪ੍ਰਕਾਸ਼ ਘਰ 'ਚ ਨਹੀਂ ਸੀ ਅਤੇ ਅਸੀਂ ਗੁਰਪ੍ਰੀਤ ਕੌਰ ਦੇ ਮੂੰਹ ਤੇ ਸਿਰਹਾਣਾ ਰੱਖ ਕੇ ਸਾਹ ਬੰਦ ਕਰ ਦਿਤਾ ਤੇ ਗਲਾ ਦਬਾਅ ਕੇ ਉਸਦੀ ਹਤਿਆ ਕਰ ਦਿਤੀ ਤੇ ਚੁੱਪ ਚਾਪ ਉਥੋਂ ਆ ਗਏ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe