Friday, November 22, 2024
 

ਸੰਸਾਰ

ਰੈਲੀ 'ਚ ਬੰਬ ਲਾਉਣ ਦੇ ਦੋਸ਼ 'ਚ ਈਰਾਨੀ ਡਿਪਲੋਮੈਟ ਨੂੰ ਜੇਲ੍ਹ

February 05, 2021 09:42 AM

ਤਹਿਰਾਨ : ਈਰਾਨੀ ਡਿਪਲੋਮੈਟ ਅਸਦੁੱਲਾਹ ਅਸਾਦੀ ਨੂੰ ਜਾਸੂਸੀ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਬੈਲਜੀਅਮ ਵਿਚ ਵੀਰਵਾਰ ਨੂੰ ਬੰਬ ਧਮਾਕੇ ਦੀ ਸਾਜਸ਼ ਰਚਣ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਹੈ। ਖ਼ਬਰ ਅਨੁਸਾਰ ਅੰਡਰਕਵਰ ਸੀਕਰਟ ਏਜੰਟ ਦੇ ਰੂਪ ਵਿਚ ਪਛਾਣੇ ਗਏ। ਫਰਾਂਸ ਵਿਚੋਂ ਕੱਢੇ ਗਏ ਈਰਾਨੀ ਵਿਰੋਧੀ ਪੱਖ ਸਮੂਹ ਵਲੋਂ ਆਯੋਜਿਤ ਰੈਲੀ ਵਿਚ ਅਸਦੁੱਲਾਹ ਅਸਾਦੀ ਨੂੰ ਬੰਬ ਧਮਾਕਾ ਕਰਨ ਦੀ ਸਾਜਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਬੈਲਜੀਅਮ ਦੀ ਇਕ ਅਦਾਲਤ ਨੇ ਵਿਆਨਾ ਵਿਚ ਰਹਿਣ ਵਾਲੇ ਅਧਿਕਾਰੀ ਵਲੋਂ ਡਿਪਲੋਮੈਟਿਕ ਸੁਰੱਖਿਆ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ । 49 ਸਾਲਾ ਅਸਦੁੱਲਾਹ ਅਸਾਦੀ ਵਿਆਨਾ ਸਥਿਤ ਈਰਾਨੀ ਦੂਤਘਰ ਵਿਚ ਕੰਮ ਕਰਦਾ ਸੀ ਅਤੇ ਉਸ ਨੂੰ ਬੈਲਜੀਅਮ ਵਿਚ ਐਂਟਵਰਪ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ।
ਅਸਦੁੱਲਾਹ ਅਸਾਦੀ ਨੇ ਦੋਸ਼ਾਂ ਦਾ ਸਾਹਮਣਾ ਕੀਤਾ ਅਤੇ ਪਿਛਲੇ ਸਾਲ ਆਪਣੇ ਟ੍ਰਾਇਲ ਦੌਰਾਨ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਡਿਪਲੋਮੈਟਿਕ ਸਥਿਤੀ ਦਾ ਪਤਾ ਲੱਗਾ। ਉਹ ਐਂਟਵਰਪ ਕੋਰਟ ਹਾਊਸ ਵਿਚ ਵੀਰਵਾਰ ਦੀ ਸੁਣਵਾਈ ਵਿਚ ਵੀ ਸ਼ਾਮਲ ਨਹੀਂ ਹੋਏ।
ਇਸਤਗਾਸਾ ਪੱਖ ਨੇ ਕਤਲ ਦੀ ਕੋਸ਼ਿਸ਼ ਅਤੇ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ਵਿਚ ਹਿੱਸੇਦਾਰੀ ਦੇ ਦੋਸ਼ ਵਿਚ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਅਪੀਲ ਕੀਤੀ ਸੀ। ਬਚਾਅ ਪੱਖ ਦੇ ਵਕੀਲ ਦਿਮਿਤਰੀ ਡੀ ਬੇਕੋ ਨੇ ਕਿਹਾ ਕਿ ਅਸਾਦੀ ਸਜ਼ਾ ਖ਼ਿਲਾਫ਼ ਅਪੀਲ ਕਰ ਸਕਦੇ ਹਨ।
ਮਾਮਲੇ ਵਿਚ ਤਿੰਨ ਹੋਰਾਂ ਨੂੰ ਵੀ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਗਿਆ ਅਤੇ ਅਦਾਲਤ ਨੇ ਕਿਹਾ ਕਿ ਉਹ ਇਕ ਹੀ ਨੈੱਟਵਰਕ ਨਾਲ ਜੁੜੇ ਸਨ। ਇਨ੍ਹਾਂ ਨੂੰ ਜਰਮਨੀ, ਫਰਾਂਸ ਅਤੇ ਬੈਲਜੀਅਮ ਦੀ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਈਰਾਨ ਇਨ੍ਹਾਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ ਤੇ ਇਸ ਨੂੰ ਸਾਜਸ਼ ਕਰਾਰ ਦਿੰਦਾ ਰਿਹਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe