ਵਿਦੇਸ਼ੀ ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ, ਲੱਗੀ 100 ਫੀਸਦੀ ਕਸਟਮ ਡਿਊਟੀ
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਵਾਰ ਕੋਰੋਨਾ ਆਫ਼ਤ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲ ਰਹੀ, ਪਰ ਕੁਝ ਜ਼ਰੂਰੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਅਜਿਹੀ ਸਥਿਤੀ ਵਿਚ ਸ਼ਰਾਬ ਦੇ ਸ਼ੌਕੀਨਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ ਹੈ, ਹੁਣ ਉਨ੍ਹਾਂ ਨੂੰ ਸ਼ਰਾਬ ਪੀਣ ਲਈ ਵਧੇਰੇ ਪੈਸੇ ਦੇਣੇ ਪੈਣਗੇ। ਵਿਦੇਸ਼ੀ ਸ਼ਰਾਬ ਪੀਣ ਵਾਲਿਆਂ ਨੂੰ ਸਰਕਾਰ ਨੇ ਬਜਟ ’ਚ ਕਸਟਮ ਡਿਊਟੀ ਲਗਾ ਕੇ ਵੱਡਾ ਝਟਕਾ ਦਿੱਤਾ ਹੈ। ਹੁਣ ਇਹ ਸ਼ਰਾਬ ਕੁਝ ਫੀਸਦੀ ਹੀ ਨਹੀਂ ਸਗੋਂ ਦੁਗਣੀ ਮਹਿੰਗੀ ਮਿਲਣ ਵਾਲੀ ਹੈ। ਸਰਕਾਰ ਨੇ ਇਸ ’ਤੇ 100 ਫ਼ੀਸਦੀ ਕਸਟਮ ਡਿਊਟੀ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਸੋਨਾ ਅਤੇ ਚਾਂਦੀ ’ਤੇ 2.5 ਫ਼ੀਸਦੀ, ਸੇਬ ’ਤੇ 35 ਫ਼ੀਸਦੀ ਵਿਸ਼ੇਸ਼ ਖ਼ਾਦਾਂ ’ਤੇ 5 ਫ਼ੀਸਦੀ, ਕੋਲਾ, ਲਿਗਨਾਈਟ, ਪੇਟ ਕੋਕ ’ਤੇ 1.5 ਫ਼ੀਸਦੀ ਖੇਤੀਬਾੜੀ ਇੰਫਰਾ ਸੈਸ ਲਗਾਇਆ ਹੈ। ਜ਼ਿਕਰਯੋਗ ਹੈ ਕਿ ਇਸ ਦੇ ਨਾਲ ਸਰਕਾਰ ਨੇ ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਅਤੇ ਸੂਰਜਮੁੱਖੀ ਤੇਲ, ਮਟਰ, ਕਾਬੁਲੀ ਚਨੇ, ਕਪਾਹ ਆਦਿ ਤੇ ਵੀ ਟੈਕਸ ਲਗਾ ਦਿੱਤਾ ਹੈ।
ਕੀ ਹੋਇਆ ਮਹਿੰਗਾ
- ਮੋਬਾਈਲ ਫੋਨ ਅਤੇ ਮੋਬਾਈਲ ਫੋਨ ਦਾ ਸਾਜ਼ੋ-ਸਮਾਨ
- ਕਾਰ ਪਾਰਟਸ
- ਇਲੈਕਟ੍ਰਾਨਿਕ ਉਪਕਰਣ
- ਆਯਾਤ ਕੀਤੇ ਕਪੜੇ
- ਸੋਲਰ ਇਨਵਰਟਰ, ਸੋਲਰ ਉਪਕਰਣ
- ਸੂਤੀ ਕੱਪੜੇ
- ਚਮੜੇ ਦੀਆਂ ਜੁੱਤੀਆਂ
- ਸੋਲਰ ਇਨਵਰਟਰ
- ਛੋਲਿਆਂ ਦੀਦਾਲ
- ਪੈਟਰੋਲ ਅਤੇ ਡੀਜ਼ਲ
- ਸ਼ਰਾਬ
ਕੀ ਹੋਇਆ ਸਸਤਾ
- ਸਟੀਲ ਦਾ ਸਮਾਨ
- ਸੋਨਾ ਅਤੇ ਚਾਂਦੀ
- ਕਾਪਰ ਸਮੱਗਰੀ
- ਚਮੜੇ ਦੀਆਂ ਚੀਜਾਂ
- ਬੀਮਾ
- ਬਿਜਲੀ
- ਖੇਤ ਦੇ ਉਪਕਰਣ
- ਲੋਹੇ ਦੇ ਉਤਪਾਦ