ਬਰਨਾਲਾ : ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲਿਆਂ ਦੀ ਮੌਤ ਦੀਆਂ ਖਬਰਾਂ ਲਗਾਤਾਰ ਜਾਰੀ ਹਨ। ਸ਼ੁਕਰਵਾਰ ਨੂੰ ਚੜ੍ਹਦੀ ਸਵੇਰ ਬਰਨਾਲਾ ਦੇ ਮਜ਼ਦੂਰ ਦੀ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਜ਼ਿਲ੍ਹਾ ਆਗੂ ਸੰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਪੱਖੋਕੇ ਦਾ ਸ਼ੀਰਾ ਸਿੰਘ ਜੋ ਕਿ ਦਿੱਲੀ ਵਿਖੇ ਭਾਰਤੀ ਕਿਸਾਨ ਲਈ ਭਾਕਿਯੂ ਉਗਰਾਹਾਂ ਦੇ ਜੱਥੇ ਨਾਲ ਕਿਸਾਨੀ ਸੰਘਰਸ਼ ਲਈ ਟਿਕਰੀ ਬਾਰਡਰ 'ਤੇ ਗਿਆ ਹੋਇਆ ਸੀ, ਦੀ ਬੀਤੀ ਰਾਤ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਪੀੜਿਤ ਪਰਿਵਾਰ ਨੂੰੰ 10 ਲੱਖ ਰੁੁੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ।