Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਜ਼ਿਲ੍ਹੇ ਦੀਆਂ 33 ਕੁੜੀਆਂ ਦੀ ਰੋਜ਼ਗਾਰ ਲਈ ਹੋਈ ਚੋਣ : ਰਵਿੰਦਰ ਪਾਲ ਸਿੰਘ👍

January 29, 2021 04:37 PM

ਇੰਸਟੋ ਹੈਲਥ ਕੇਅਰ ਦਾ ਪਲੇਸਮੈਂਟ ਕੈਂਪ 30 ਨੂੰ

ਸੰਗਰੂਰ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ ਰੋਜ਼ਗਾਰ ਮੇਲੇ, ਪਲੇਸਮੈਂਟ ਕੈਂਪ ਜਿੱਥੇ ਜ਼ਿਲੇ ਦੇ ਨੌਜਵਾਨਾਂ ਲਈ ਲਾਹਵੰਦ ਸਾਬਿਤ ਹੋ ਰਹੇ ਹਨ, ਉਥੇ ਲੜਕੀਆਂ ਦੀ ਨਾਮਵਰ ਕੰਪਨੀਆਂ ’ਚ ਵਿੱਦਿਅਕ ਯੋਗਤਾ ਅਤੇ ਹੁਨਰ ਤੇ ਆਧਾਰ ਤੇ ਵੱਡੀ ਗਿਣਤੀ ਚੋਣ ਹੋ ਰਹੀ ਹੈ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦਿੱਤੀ।
ਸ੍ਰੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਦੀਆਂ 33 ਲੜਕੀਆਂ ਦੀ ਤਿੰਨ ਮਹੀਨੇ ਅੰਦਰ ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਨੌਕਰੀ ਲਈ ਚੋਣ ਹੋਈ। ਉਨਾਂ ਦੱਸਿਆ ਕਿ ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਕੰਪਨੀ ’ਚ ਬਤੌਰ ਵਰਕਰ ਨਿਯੁਕਤ ਹੋਈਆਂ ਲੜਕੀਆਂ ਨੂੰ 18 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲੇਗੀ। ਟਰਾਂਈਡੈਂਟ ਗਰੁੱਪ ’ਚ ਨੋਕਰੀ ਹਾਸਿਲ ਕਰਨ ਵਾਲੀਆਂ ਸਰਬਜੀਤ ਕੌਰ ਪਿੰਡ ਸੰਜੂਮਾ, ਜਤਿੰਦਰਪਾਲ ਕੌਰ ਲੌਂਗੋਵਾਲ, ਮਨੀਸ਼ਾ ਰਾਣੀ, ਪੂਜਾ ਰਾਣੀ, ਬਲਦੀਪ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਕਮਲਦੀਪ ਕੌਰ ਆਦਿ ਨੇ ਕਿਹਾ ਕਿ ਤਾਲਾਬੰਦੀ ਅਤੇ ਕੋਰੋਨਾ ਕਾਰਣ ਨੌਕਰੀ ਦੀ ਭਾਲ ’ਚ ਸਨ ਤੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਦਫ਼ਤਰ ਸੰਗਰੂਰ ਨਾਲ ਜੁੜਕੇ ਰੋਜ਼ਗਾਰ ਦੇ ਕਾਬਿਲ ਬਣ ਸਕੇ ਜਿਸਦੇ ਲਈ ਉਹ ਪੰਜਾਬ ਸਰਕਾਰ ਦਾ ਵਿਸੇਸ ਤੌਰ ਤੇ ਧੰਨਵਾਦੀ ਹਨ।
ਇਸ ਮੌਕੇ  ਜ਼ਿਲ੍ਹਾ ਪਲੇਸਮੈਂਟ ਅਫ਼ਸਰ ਠਾਕੁਰ ਸੋਰਭ ਨੇ ਦੱਸਿਆ ਕਿ 30 ਜਨਵਰੀ ਨੂੰ ਇੰਸਟੋ ਹੈਲਥ ਕੇਅਰ ’ਚ ਇੰਜਾਰਜ਼ ਸੇਲਜ਼ ਅਤੇ ਮਾਰਕੀਟਿੰਗ ਅਫ਼ਸਰ ਦੀ ਭਰਤੀ ਲਈ ਪਲੇਸਮੈਂਟ ਡਰਾਇਵ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਇੰਸਟੋ ਹੈਲਥ ਕੇਅਰ ’ਚ ਨੌਕਰੀ ਹਾਸਿਲ ਕਰਨ ਵਾਲੇ ਪ੍ਰਾਰਥੀਆਂ ਦੀ ਵਿੱਦਿਅਕ ਯੋਗਤਾ ਗੈਰਜੂਏਟ ਜਾਂ ਬਾਰਵੀਂ ਪਾਸ ਹੋਵੇ। ਉਮਰ 18 ਤੋਂ 30 ਸਾਲ ਦੇ ਲੜਕੇ ਅਤੇ ਲੜਕੀਆਂ ਪਲੇਸਮੈਂਟ ਕੈਂਪ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣਯੋਗ ਹੋਵੇਗੀ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਲਾਈਨ ਨੰਬਰ 9877918167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।

 

Have something to say? Post your comment

Subscribe