ਨਵੀਂ ਦਿੱਲੀ : ਬੀਤੇ ਦਿਨੀਂ ਹੋਈਆਂ ਘਟਨਾਵਾਂ ਤੋਂ ਬਾਅਦ ਤਾਜ਼ਾ ਜਾਣਕਾਰੀ ਇਹ ਹੈ ਕਿ ਸਿੰਘੂ ਬਾਰਡਰ ਦੇ ਸਥਾਨਕ ਲੋਕ ਕਿਸਾਨਾਂ ਨਾਲ ਉਲਝ ਪਏ ਹਨ। ਦੱਸ ਦਈਏ ਕਿ ਸਥਾਨਕ ਲੋਕਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਕਿਸਾਨਾਂ ਉਪਰ ਪਥਰਾਅ ਕੀਤਾ ਗਿਆ ਹੈ। ਪੁਲਿਸ ਵਲੋਂ ਵੀ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਹਨ। ਦੱਸ ਦਈਏ ਕਿ ਪੰਜਾਬ ਦੀ ਸੰਗਤ ਲਗਾਤਾਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀੀ ਹੈ। ਉਕਤ ਲੋਕਾਂ ਨੇ ਕੁੁੱਝ ਕਿਸਾਨਾਂ ਦੇ ਤੰਬੂ ਵੀ ਪਾੜ ਦਿੱਤੇ ਹਨ। ਇਸ ਘਟਨਾ ਵਿਚ ਇੱਕ ਐੱਸ ਐੱਚ ਓ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ।