Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਲੱਕੜ ਉਦਯੋਗ ਨੂੰ ਮਿਲੇਗਾ ਹੁਲਾਰਾ, ਹੁਸ਼ਿਆਰਪੁਰ ‘ਚ ਪਲਾਈਵੁੱਡ ਪਾਰਕ ਸਥਾਪਤ ਕਰੇਗੀ ਪੰਜਾਬ ਸਰਕਾਰ 👍

January 28, 2021 08:14 PM

ਹੁਸ਼ਿਆਰਪੁਰ : ਲੱਕੜ ਉਦਯੋਗ ਨੂੰ ਅੱਗੇ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ, ਪਿੰਡ ਬੱਸੀ ਕੈਸੋ ਅਤੇ ਬੱਸੀ ਮਾਰੂਫ ਦਰਮਿਆਨ, ਜ਼ਿਲਾ ਹੁਸ਼ਿਆਰਪੁਰ ਵਿਖੇ ਸਮਰਪਿਤ ਪਲਾਈਵੁੱਡ ਪਾਰਕ ਸਥਾਪਤ ਕਰੇਗੀ ਜਿਸ ’ਤੇ ਲਗਭਗ 100 ਕਰੋੜ ਦਾ ਨਿਵੇਸ਼ ਆਵੇਗਾ ਅਤੇ ਇਸ ਨਾਲ ਸਥਾਨਕ ਨੌਜਵਾਨਾਂ ਨੂੰ ਰੁਜਗਾਰ ਮਿਲਣ ਦੇ ਨਾਲ ਨਾਲ ਉਤਪਾਦਕਤਾ ਵਿੱਚ ਵੀ ਵਾਧਾ ਹੋਵੇਗਾ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪਲਾਈਵੁੱਡ ਪਾਰਕ ਦਾ ਇਹ ਪ੍ਰਾਜੈਕਟ ਸਪੈਸ਼ਲ ਪਰਪਜ਼ ਵਹੀਕਲ (ਐਸ.ਪੀ.ਵੀ.) ਸੰਚਾਲਿਤ ਹੋਵੇਗਾ ਅਤੇ ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਜ਼ ਐਸੋਸੀਏਸਨ ਦੇ 30 ਮੈਂਬਰ ਹੋਣਗੇ ਜਿਨਾਂ ਨੇ ਪ੍ਰਾਜੈਕਟ ਦੇ ਲਾਗੂਕਰਨ ਲਈ ਕੰਪਨੀ ਐਕਟ, 2013 ਦੇ ਤਹਿਤ 18.10.2018 ਨੂੰ ਹੁਸ਼ਿਆਰਪੁਰ ਵੁੱਡ ਪਾਰਕ ਪ੍ਰਾਈਵੇਟ ਲਿਮਟਡ ਦੇ ਨਾਮ ਅਤੇ ਤਰਜ਼ ’ਤੇ ਇਕ ਕੰਪਨੀ ਰਜਿਸਟਰ ਕੀਤੀ ਹੈ। ਉਨਾਂ ਕਿਹਾ ਕਿ ਐਸ.ਪੀ.ਵੀ. ਨੇ ਪ੍ਰਸਤਾਵਿਤ ਪਲਾਈਵੁੱਡ ਪਾਰਕ ਲਈ ਆਪਣੇ ਪੱਧਰ ’ਤੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਕੈਸੋ ਅਤੇ ਬੱਸੀ ਮਾਰੂਫ ਦਰਮਿਆਨ 58.85 ਏਕੜ ਜ਼ਮੀਨ ਖਰੀਦੀ ਹੈ ਜਿੱਥੇ 100 ਕਰੋੜ ਰੁਪਏ ਦੇ ਨਿਵੇਸ਼ ਨਾਲ ਲੱਕੜ ਅਧਾਰਤ ਉਦਯੋਗ ਸਥਾਪਤ ਕੀਤਾ ਜਾਵੇਗਾ। ਪ੍ਰਸਤਾਵਿਤ ਪਾਰਕ ਵਿਚ ਪਲਾਈ ਬੋਰਡ ਫੈਕਟਰੀਆਂ, ਆਰਾ ਮਿੱਲਾਂ ਅਤੇ ਚਿਪਰਜ਼ (ਲੱਕੜ ਦੇ ਟੁਕੜੇ) ਆਦਿ ਦੀਆਂ ਇਕਾਈਆਂ ਹੋਣਗੀਆਂ। ਪ੍ਰਸਤਾਵਿਤ ਪਾਰਕ ਨਾ ਸਿਰਫ ਭਵਿੱਖ ਵਿਚ ਉਦਯੋਗ ਦੇ ਵਿਸਥਾਰ ਵਿਚ ਮਦਦ ਕਰੇਗਾ ਬਲਕਿ ਕਿਸਾਨਾਂ ਨੂੰ ਉਨਾਂ ਦੀ ਉਪਜ ਦੇ ਚੰਗੇ ਭਾਅ ਮਿਲਣ ਵਿੱਚ ਸਹਾਈ ਹੋਵੇਗਾ ਕਿਉਂਕਿ ਇਸ ਵਿੱਚ ਸੂਬੇ ਦੀ ਲੱਕੜ ਦੀ ਵਰਤੋਂ ਕੀਤੀ ਜਾਏਗੀ।
ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਐਸ.ਪੀ.ਵੀ. ਨੂੰ ਪ੍ਰਾਜੈਕਟ ਲਈ ਸਾਰੀਆਂ ਰੈਗੂਲੇਟਰੀ ਮਨਜੂਰੀਆਂ ਲੈਣ ਅਤੇ ਉਨਾਂ ਦੇ ਪ੍ਰਸਤਾਵਿਤ ਪ੍ਰਾਜੈਕਟ ਦੇ ਰਾਹ ਵਿਚਲੀਆਂ ਔਕੜਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਐਸ.ਪੀ.ਵੀ. ਨੇ ਰਾਜ ਸਰਕਾਰ ਦੀ ਉਦਯੋਗਿਕ ਨੀਤੀ ਤਹਿਤ ਪ੍ਰੋਤਸਾਹਨ / ਲਾਭ ਲੈਣ ਲਈ 30 ਨਵੰਬਰ 2018 ਨੂੰ ਕਾਮਨ ਐਪਲੀਕੇਸਨ ਫਾਰਮ (ਸੀ.ਏ.ਐੱਫ.) ਦਰਜ ਕੀਤਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਐਸ.ਪੀ.ਵੀ. ਦੀ ਬੇਨਤੀ ’ਤੇ ਰਾਜ ਸਰਕਾਰ ਦੇ ਸਬੰਧਤ ਵਿਭਾਗਾਂ (ਪੀ.ਡਬਲਿਊ.ਡੀ. (ਬੀ ਐਂਡ ਆਰ) ਅਤੇ ਪੰਜਾਬ ਮੰਡੀ ਬੋਰਡ) ਨੇ ਹੁਸ਼ਿਆਰਪੁਰ ਦਸੂਹਾ ਸੜਕ ਤੋਂ ਬੱਸੀ ਕੈਸੋ ਵੱਲ ਬਾਘਪੁਰ ਕੰਤੀਆਂ ਤੱਕ ਮੌਜੂਦਾ ਸੜਕ ਨੂੰ ਲਗਭਗ 2.25 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਮਜ਼ਬੂਤੀ ਲਈ ਸਿਧਾਂਤਕ ਤੌਰ ’ਤੇ ਸਹਿਮਤੀ ਵੀ ਦੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਐਸ.ਪੀ.ਵੀ. ਤੋਂ 3 ਏਕੜ ਜਮੀਨ ਪ੍ਰਾਪਤ ਹੋਣ ‘ਤੇ ਪੰਜਾਬ ਮੰਡੀ ਬੋਰਡ ਪ੍ਰਸਤਾਵਿਤ ਪਲਾਈਵੁੱਡ ਪਾਰਕ ਵਿੱਚ ਲੱਕੜ ਮੰਡੀ ਵੀ ਸਥਾਪਤ ਕਰੇਗਾ।

 

Have something to say? Post your comment

Subscribe