ਨਵੀਂ ਦਿੱਲੀ : 26 ਜਨਵਰੀ ਨੂੰ ਹੋਈਆਂ ਘਟਨਾਵਾਂ ਮਗਰੋਂ ਹੁਣ ਸਿੰਘੂ ਬਾਰਡਰ 'ਤੇ ਇਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਦੱਸ ਦਈਏ ਕਿ ਇੱਥੇ ਕੁੱਝ ਲੋਕਾਂ ਵਲੋਂ ਸਿੰਘੂ ਬਾਰਡਰ ਨੂੰ ਖ਼ਾਲੀ ਕਰਨ ਦੇ ਨਾਅਰੇ ਲਗਾਏ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇਨ੍ਹਾਂ ਲੋਕਾਂ ਨੇ ਹੱਥਾਂ 'ਚ ਸਿੰਘੂ ਬਾਰਡਰ ਖ਼ਾਲੀ ਕਰੋ ਦੇ ਬੈਨਰ ਵੀ ਫੜੇ ਹੋਏ ਹਨ।