ਨਵੀਂ ਦਿੱਲੀ : ਪੂਰਬੀ ਲਦਾਖ਼ 'ਚ ਗਲਵਾਨ ਘਾਟੀ 'ਚ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ 'ਚ ਆਪਣੀ ਜਾਨ ਗੁਆਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਇਸ ਸਾਲ ਦੇ ਮਹਾਵੀਰ ਚੱਕਰ ਨਾਲ ਨਵਾਜ਼ਿਆ ਜਾਵੇਗਾ। ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਹਰ ਸਾਲ ਦੇਸ਼ ਦੀ ਰੱਖਿਆ ਲਈ ਜਾਨ ਦੀ ਬਾਜ਼ੀ ਲਗਾਉਣ ਵਾਲੇ ਸੈਨਿਕਾਂ ਨੂੰ ਵੀਰਤਾ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਵਾਰ ਦੇ ਗਣਤੰਤਰ ਦਿਵਸ ਮੌਕੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਪਰਮਵੀਰ ਚੱਕਰ ਤੋਂ ਬਾਅਦ ਮਹਾਵੀਰ ਚੱਕਰ ਫ਼ੌਜ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਹੈ।