ਚੰਡੀਗੜ੍ਹ : 100, 10 ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਰਿਜ਼ਰਵ ਬੈਂਕ ਆਫ ਇੰਡੀਆ (Reserve Bank of India) ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨੋਟ ਜਲਦੀ ਹੀ ਚਲਣ (Note Bandi) ਤੋਂ ਬਾਹਰ ਹੋ ਸਕਦੇ ਹਨ। ਮਾਰਚ ਤੋਂ ਬਾਅਦ ਆਰਬੀਆਈ ਸਾਰੇ ਪੁਰਾਣੇ ਨੋਟਾਂ ਨੂੰ ਚਲਣ ਤੋਂ ਬਾਹਰ ਕਰ ਸਕਦੀ ਹੈ। ਹਾਲਾਂਕਿ, ਇਸ ਸਬੰਧ ਵਿਚ ਆਰਬੀਆਈ ਦੁਆਰਾ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਨੇ ਕਿਹਾ ਹੈ ਕਿ ਆਰਬੀਆਈ ਇਨ੍ਹਾਂ ਪੁਰਾਣੇ ਨੋਟਾਂ ਦੀ ਲੜੀ ਵਾਪਸ ਲੈਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ।
ਮਨੀ ਕੰਟਰੋਲ ਦੀ ਖਬਰ ਦੇ ਅਨੁਸਾਰ, ਬੀ ਮਹੇਸ਼ ਨੇ ਇਹ ਗੱਲ ਜ਼ਿਲ੍ਹਾ ਪੱਧਰੀ ਸੁਰੱਖਿਆ ਕਮੇਟੀ (District Level Security Committee- DLSC) ਦੀ ਮੀਟਿੰਗ ਵਿੱਚ ਕਹੀ। ਦਰਅਸਲ, 100, 10 ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਨਵੇਂ ਨੋਟ ਪਹਿਲਾਂ ਹੀ ਸਰਕੂਲੇਸ਼ਨ ਵਿਚ ਆ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਜੇ ਪੁਰਾਣੇ ਨੋਟ ਬੰਦ ਕਰ ਦਿੱਤੇ ਗਏ ਤਾਂ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ।
ਤੁਹਾਨੂੰ ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਹੈ ਕਿ ਨੋਟਬੰਦੀ ਦੇ ਸਮੇਂ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਸੀ, ਇਸ ਵਾਰ ਆਰਬੀਆਈ ਇਹ ਸੁਨਿਸ਼ਚਿਤ ਕਰੇਗੀ ਕਿ ਜਿੰਨੇ ਪੁਰਾਣੇ ਨੋਟ ਚੱਲ ਰਹੇ ਹਨ, ਉੱਨੇ ਹੀ ਨਵੇਂ ਨੋਟ ਮਾਰਕੀਟ ਵਿੱਚ ਆਉਣਗੇ, ਇਸ ਲਈ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਅਤੇ ਇਹ ਲੜੀ ਅਚਾਨਕ ਬੰਦ ਨਹੀਂ ਕੀਤੀ ਜਾਏਗੀ।
ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਲ 2019 ਵਿਚ 100 ਰੁਪਏ ਦੇ ਨੋਟ ਜਾਰੀ ਕੀਤੇ ਸਨ, ਉਦੋਂ ਇਹ ਸਪੱਸ਼ਟ ਸੀ ਕਿ 'ਪਹਿਲਾਂ ਜਾਰੀ ਕੀਤੇ ਸਾਰੇ 100 ਰੁਪਏ ਦੇ ਨੋਟ ਵੀ ਕਾਨੂੰਨੀ ਟੈਂਡਰ ਵਜੋਂ ਜਾਰੀ ਰਹਿਣਗੇ'। ਇਸ ਤੋਂ ਇਲਾਵਾ 8 ਨਵੰਬਰ 2016 ਨੂੰ ਨੋਟਬੰਦੀ ਤੋਂ ਬਾਅਦ ਕੇਂਦਰੀ ਬੈਂਕ ਨੇ 2000 ਰੁਪਏ ਦੇ ਇਲਾਵਾ 200 ਰੁਪਏ ਦੇ ਨੋਟ ਜਾਰੀ ਕੀਤੇ ਸਨ।