ਮੁਹਾਲੀ/ਡੇਰਾਬਸੀ : ਜਲੰਧਰ ਲੈਬ ਤੋਂ ਪਹਿਲੀ ਬਰਡ ਫਲੂ ਦੀ ਸ਼ਕੀ ਰਿਪੋਰਟ ਆੳਣ ਤੋ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁੱਕਰਵਾਰ ਨੂੰ ਭੋਪਾਲ ਲੈਬ ਦੀ ਰਿਪੋਰਟ ਮੰਗਵਾਈ। ਜਿਸ ਤੋਂ ਬਾਅਦ ਡੇਰਾਬੱਸੀ ਦੇ ਪਿੰਡ ਬੇਹੜਾ ਵਿੱਚ ਦੋ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਨੂੰ ਮਾਰ ਕੇ ਜ਼ਮੀਨ ਵਿੱਚ ਦੱਬਿਆ ਗਿਆ। ਇਸ ਦੇ ਲਈ ਪੰਜ-ਪੰਜ ਮੈਂਬਰਾਂ ਦੀਆਂ 25 ਟੀਮਾਂ ਨੇ ਕੰਮ ਕਰਨਾ ਸੁਰੂ ਕਰ ਦਿੱਤਾ ਹੈ। ਪਹਿਲੇ ਦਿਨ 11, 000 ਮੁਰਗੀਆਂ ਬੇਹੋਸ ਕਰਨ ਤੋਂ ਬਾਅਦ ਜਮੀਨ ਵਿੱਚ ਟੋਈਆ ਪੁੱਟ ਕੇ ਦਬਾ ਦਿੱਤਾ ਗਿਆ, ਜਦੋਂਕਿ ਦੋਵੇ ਪੋਲਟਰੀ ਫਾਰਮਾਂ ਵਿੱਚ 50 ਹਜ਼ਾਰ ਤੋਂ ਵੱਧ ਮੁਰਗੀਆਂ ਨੂੰ ਮਾਰਿਆ ਜਾਣਾ ਹੈ.। ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਖੇਤਰ ਦੇ ਪਿੰਡ ਬੇਹੜਾ ਵਿੱਚ ਸਥਿਤ ਅਲਫਾ ਅਤੇ ਰਾਇਲ ਪੋਲਟਰੀ ਫਾਰਮਾਂ ਦੀ ਰਿਪੋਰਟ 15 ਜਨਵਰੀ ਨੂੰ ਜਲੰਧਰ ਲੈਬ ਤੋਂ ਸ਼ੱਕੀ ਪਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਨਮੂਨੇ ਭੋਪਾਲ ਲੈਬ ਵਿੱਚ ਭੇਜੇ ਗਏ। ਉਥੇ ਹੀ 20 ਜਨਵਰੀ ਨੂੰ ਉਸ ਦੀ ਰਿਪੋਰਟ ਬਰਡ ਫਲੂ ਪਾਜ਼ੇਟਿਵ ਸਾਹਮਣੇ ਆਈ। ਇਸ ਤੋਂ ਬਾਅਦ ਬਰਡ ਫਲੂ ਨੂੰ ਰੋਕਣ ਲਈ ਉਪਰੋਕਤ ਦੋਵੇਂ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਨੂੰ ਮਾਰਨ ਲਈ ਡੀ.ਸੀ ਮੁਹਾਲੀ ਗਿਰੀਸ ਦਿਆਲਨ ਵੱਲੋਂ ਪੰਜ-ਪੰਜ ਮੈਂਬਰਾਂ ਦੀਆਂ 25 ਟੀਮਾਂ ਦਾ ਗਠਨ ਕੀਤਾ ਗਿਆ।
ਉਹਨਾ ਟੀਮਾਂ ਨੇ ਪ੍ਰਭਾਵਤ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਸੁਰੂ ਕਰਨ ਲਈ ਪੂਰੀ ਤਿਆਰੀ ਨਾਲ ਪੋਲਟਰੀ ਫਾਰਮਾਂ ਵਿੱਚ ਪਹੁੰਚ ਕੀਤੀ ਅਤੇ ਇਨ੍ਹਾਂ ਟੀਮਾਂ ਨੇ ਫੀਡ ਵਿੱਚ 11 ਹਜ਼ਾਰ ਮੁਰਗੀਆਂ ਨੂੰ ਬੇਹੋਸ਼ੀ ਦੀ ਦਵਾਈ ਦੇਣ ਤੋ ਬਾਅਦ ਅਤੇ ਬਿਨਾ ਕੋਈ ਦਰਦ ਦਿਤੇ ਉਨ੍ਹਾਂ ਨੂੰ ਗਰਦਨ ਮਰੋੜ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ, ਮੁਰਗੀਆ ਨੂੰ ਬੈਗਾਂ ਵਿੱਚ ਭਰ ਕੇ ਜੇਸੀਬੀ ਰਾਹੀ ਜ਼ਮੀਨ ਵਿੱਚ ਟੋਆ ਪੱਟ ਕੇ ਦਬਾ ਦਿੱਤਾ ਗਿਆ, ਡੀਸੀ ਨੇ ਕਿਹਾ ਕਿ ਇਹ ਕਾਰਵਾਈ ਹੁਣ ਅੱਗੇ ਵੀ ਜਾਰੀ ਰਹੇਗੀ ਅਤੇ ਬਰਡ ਫਲੂ ਨਾਲ ਪ੍ਰਭਾਵਤ 50, 000 ਮੁਰਗੀਆਂ ਮਾਰੀਆ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਹਰ ਮੈਂਬਰ ਨੂੰ ਪੀਪੀਈ ਕਿੱਟਾਂ ਦੇਣ ਤੋਂ ਇਲਾਵਾ ਬਰਡ ਫਲੂ ਦੇ ਫੈਲਣ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।