ਨਵੀਂ ਦਿੱਲੀ : ਨਾਮਵਰ ਭਜਨ ਗਾਇਕ ਨਰਿੰਦਰ ਚੰਚਲ ਦਾ ਸ਼ੁੱਕਰਵਾਰ ਦੁਪਹਿਰ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਚੰਚਲ (80), ਜਿਨ੍ਹਾਂ ਨੇ 'ਚਲੋ ਬੁਲਾਵਾ ਆਇਆ ਹੈ', 'ਮਾਂ ਕਾ ਦਿਲ' ਅਤੇ 'ਓ ਜੰਗਲ ਕੇ ਰਾਜ, ਮੇਰੀ ਮੈਇਆ ਕੋ ਲੇਕੇ ਆਜਾ' ਜਿਹੇ ਪ੍ਰਸਿੱਧ ਭਜਨ ਗਾਏ ਸਨ, ਲੰਬੇ ਸਮੇਂ ਤੋਂ ਬਿਮਾਰ ਸਨ। ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਜ਼ੇਰੇ ਇਲਾਜ ਚੰਚਲ ਨੇ ਦੁਪਹਿਰ ਕਰੀਬ 12.15 ਵਜੇ ਆਖਰੀ ਸਾਹ ਲਿਆ।