ਮਾਸਕੋ : ਵੀਰਵਾਰ ਨੂੰ, ਯੂਕਰੇਨ ਦੇ ਸ਼ਹਿਰ ਖਾਰਕਿਵ ਵਿੱਚ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਤੋਂ ਵੱਧ ਜ਼ਖਮੀ ਹੋ ਗਏ।
‘ਇੰਟਰਫੈਕਸ’ ਨਿਊਜ਼ ਏਜੰਸੀ ਦੇ ਅਨੁਸਾਰ, ਖਾਰਕਿਵ ਪੁਲਿਸ ਇਸ ਮਾਮਲੇ ਵਿੱਚ ਨਰਸਿੰਗ ਹੋਮ ਦੇ ਮਾਲਕ ਅਤੇ ਸਟਾਫ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੋ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਅੱਗ ਦੁਪਹਿਰ ਦੂਸਰੀ ਮੰਜ਼ਲ ਤੋਂ ਸ਼ੁਰੂ ਹੋਈ। ਅੱਗ ਲੱਗਣ ਵੇਲੇ ਇਮਾਰਤ ਵਿਚ ਤਕਰੀਬਨ 33 ਲੋਕ ਮੌਜੂਦ ਸਨ।
ਯੂਕਰੇਨ ਦੇ ਰਾਸ਼ਟਰਪਤੀ, ਵੋਲੋਦਿਮਰ ਜ਼ਲੇਨਸਕੀ ਨੇ, ਅੰਦਰੂਨੀ ਮਾਮਲਿਆਂ ਦੇ ਮੰਤਰੀ ਨੂੰ ਇਸ ਘਟਨਾ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਯੂਕ੍ਰੇਨ ਦੇ ਵਕੀਲ ਨੇ ਕਿਹਾ ਕਿ ਅਧਿਕਾਰੀਆਂ ਨੇ ਇਕ ਅਪਰਾਧਿਕ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਮੁਢਲੀ ਜਾਂਚ ਵਿਚ ਲੱਗਦਾ ਹੈ ਕਿ ਕਿਸੇ ਹੀਟਿੰਗ ਯੰਤਰ ਨੂੰ ਸਹੀ ਤਰ੍ਹਾਂ ਨਾ ਸੰਭਾਲਣ ਦੀ ਲਾਪਰਵਾਹੀ ਕਾਰਨ ਅੱਗ ਲੱਗੀ ਹੈ।