ਮੋਦੀ ਦੇ ਅੜੀਅਲ ਰਵੱਈਏ ਕਾਰਨ ਕਿਸਾਨ ਜਾ ਰਹੇ ਹਨ ਮੌਤ ਦੇ ਮੂੰਹ‘ਚ-ਕਿਸਾਨ ਆਗੂ
ਬਠਿੰਡਾ : ਪੰਜਾਬ ਤੋਂ ਸੁਰੂ ਹੋਇਆ ਕਿਸਾਨ ਅੰਦੋਲਨ ਹੁਣ ਪੂਰੇ ਦੇਸ ਅੰਦਰ ਫੈਲ ਚੁੱਕਾ ਹੈ ਅਤੇ ਹਰੇਕ ਸੂਬੇ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੇ ਹਨ। ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਗਭਗ ਅੱਸੀ ਕਿਸਾਨਾਂ ਦੀ ਸਹੀਦੀ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਨੇੜਲੇ ਪਿੰਡ ਸੇਖੂ ਦੇ ਕਿਸਾਨ ਮਨਜੀਤ ਸਿੰਘ ਦਾ ਪੁੱਤਰ ਪਿ੍ਰਤਪਾਲ ਸਿੰਘ ਉਮਰ ਲਗਭਗ ਵੀਹ ਸਾਲ ਦੀ ਕਿਸਾਨੀ ਸੰਘਰਸ‘ਚ ਸਹੀਦ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿ੍ਰਤਪਾਲ ਸਿੰਘ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਵਿਖੇ ਕਿਸਾਨ ਅੰਦੋਲਨ‘ਚ ਹਿੱਸਾ ਲੈਣ ਗਿਆ ਸੀ ਅਤੇ ਲੰਘੀ ਰਾਤ ਆਪਣੇ ਪਿੰਡ ਸੇਖੂ ਵਾਪਿਸ ਆ ਰਿਹਾ ਸੀ ਕਿ ਰਸਤੇ ਵਿੱਚ ਉਸਦੀ ਸਿਹਤ ਵਿਗੜ ਗਈ। ਸਵੇਰੇ ਜਦੋਂ ਪਰਿਵਾਰਕ ਮੈਂਬਰ ਪਿ੍ਰਤਪਾਲ ਸਿੰਘ ਨੂੰ ਡਾਕਟਰੀ ਜਾਂਚ ਲਈ ਰਾਮਾਂ ਮੰਡੀ ਵਿਖੇ ਡਾਕਟਰ ਕੋਲ ਲਿਜਾ ਰਹੇ ਸਨ ਤਾਂ ਅਚਾਨਕ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਜਿਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।