Friday, November 22, 2024
 

ਰਾਸ਼ਟਰੀ

Bird Flu : ਮਹਾਰਾਸ਼ਟਰ ’ਚ ਮਾਰੇ ਜਾਣਗੇ 2 ਹਜ਼ਾਰ ਤੋਂ ਵੱਧ ਪੰਛੀ 🐦🐔

January 16, 2021 08:35 PM

ਔਰੰਗਾਬਾਦ : ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ’ਚ ਪਰਭਣੀ ਅਤੇ ਬੀੜ ਜ਼ਿਲ੍ਹਿਆਂ ਦੇ 2 ਪਿੰਡਾਂ ’ਚ ਮਰੀਆਂ ਮੁਰਗੀਆਂ ਦੇ ਨਮੂਨੇ ਦੀ ਜਾਂਚ ’ਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਅੱਜ 2 ਹਜ਼ਾਰ ਤੋਂ ਵੱਧ ਪੰਛੀਆਂ ਨੂੰ ਮਾਰਿਆ ਜਾ ਰਿਹਾ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ ਅਤੇ ਉੱਥੇ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਇਨ੍ਹਾਂ ਇਲਾਕਿਆਂ ’ਚ ਮੁਰਗੀਆਂ ਨੂੰ ਲਿਆਉਣਾ-ਲਿਜਾਉਣਾ ਬੰਦ ਕਰ ਦਿਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਪਤਾ ਅਤੇ ਲੋਖੰਡੀ ਸਾਵਰਗਾਂਵ ’ਚ ਮਰੀਆਂ ਮੁਰਗੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਸੀ।
ਜ਼ਿਲ੍ਹਾ ਅਧਿਕਾਰੀ ਦੀਪਕ ਮੁਗਲੀਕਰ ਨੇ ਕਿਹਾ ਕਿ ਕੁਪਤਾ 'ਚ ਸ਼ਨੀਵਾਰ ਨੂੰ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਕਰੀਬ 468 ਪੰਛੀਆਂ ਨੂੰ ਮਾਰਿਆ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਡਾ. ਰਵੀ ਸੁਰੇਵਾਡ ਨੇ ਕਿਹਾ ਕਿ ਲੋਖੰਡੀ ਸਾਵਰਗਾਂਵ ’ਚ ਕਰੀਬ 1600 ਪੰਛੀਆਂ ਨੂੰ ਮਾਰਿਆ ਜਾ ਸਕਦਾ ਹੈ। ਮਹਾਰਾਸ਼ਟਰ ’ਚ ਹੁਣ ਤਕ 3, 949 ਪੰਛੀਆਂ ਨੂੰ ਮਾਰਿਆ ਜਾ ਚੁਕਿਆ ਹੈ। 

 

Have something to say? Post your comment

 
 
 
 
 
Subscribe