ਨਾਗਪੁਰ : ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਅਤੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੁਧ ਕਾਂਗਰਸ ਵਰਕਰਾਂ ਅਤੇ ਕਿਸਾਨਾਂ ਨੇ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਸ਼ਨੀਵਾਰ ਨੂੰ ਟਰੈਕਟਰ ਰੈਲੀ ਕੱਢੀ। ਕਾਂਗਰਸ ਵਰਕਰਾਂ ਅਤੇ ਪਾਰਟੀ ਆਗੂਆਂ ਨੇ ਇਥੇ ਰਾਜਭਵਨ ਦੇ ਸਾਹਮਣੇ ਕੇਂਦਰ ਸਰਕਾਰ ਵਿਰੁਧ ਨਾਹਰੇ ਲਗਾਏ। ਕਾਂਗਰਸ ਦੀ ਸੂਬਾ ਇਕਾਈ ਦੇ ਮੁਖੀ ਬਾਲਾਸਾਹੇਬ ਥੋਰਾਟ, ਮੰਤਰੀਆਂ ਸੁਨੀਲ ਕੇਦਾਰ, ਨਿਤਿਨ ਰਾਉਤ, ਭਾਈ ਜਗਤਾਪ ਅਤੇ ਪਾਰਟੀ ਦੇ ਹੋਰ ਕਈ ਆਗੂਆਂ ਲੇ ਰੈਲੀ ’ਚ ਹਿੱਸਾ ਲਿਆ। ਰੈਲੀ ਪਹਿਲਾਂ ਮੁੰਬਈ ’ਚ ਹੋਣ ਵਾਲੀ ਸੀ, ਪਰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਦੀ 12 ਤੋਂ 17 ਜਨਵਰੀ ਤਕ ਨਾਗਪੁਰ ਦੀ ਯਾਤਰਾ ਦੌਰਾਨ ਅੰਤਮ ਸਮੇਂ ਵਿਰੋਧ ਪ੍ਰਦਰਸ਼ਨ ਦਾ ਸਥਾਨ ਬਦਲਿਆ ਗਿਆ।