Friday, November 22, 2024
 

ਪੰਜਾਬ

26 ਜਨਵਰੀ ਨੂੰ ਦਿੱਲੀ ਦੀ ਟਰੈਕਟਰ ਪਰੇਡ ’ਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਵਿਰੁੱਧ ਪੰਚਾਇਤ ਨੇ ਸੁਣਾਇਆ ਅਹਿਮ ਫ਼ੈਸਲਾ 😵

January 16, 2021 03:41 PM

ਦਿੱਲੀ ਦਾ ਕਿਰਸਾਨੀ ਸੰਘਰਸ਼ ਪਿੰਡਾਂ ਦੀ ਹੋਂਦ ਅਤੇ ਖੇਤੀ ਲਈ ਹੈ : ਸਰਪੰਚ

ਲਹਿਰਾਗਾਗਾ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਅਤੇ ਇਸੇ ਦੇ ਮੱਦੇਨਜ਼ਰ ਆਉਣ ਵਾਲੀ 26 ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਹੈ। ਪੰਜਾਬ ਵਿੱਚ ਪੰਚਾਇਤਾਂ ਵੱਲੋਂ ਦਿੱਲੀ ਸੰਘਰਸ਼ ’ਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਜੁਰਮਾਨੇ ਲਾਉਣ ਲੱਗੀਆਂ ਹਨ।

ਦੱਸ ਦਈਏ ਕਿ ਪਿੰਡ ਅੜਕਵਾਸ ਦੀ ਸਰਪੰਚ ਰਣਜੀਤ ਕੌਰ ਨੇ ਲਿਖਤੀ ਬਿਆਨ ਰਾਹੀਂ ਦੱੱਸਿਆ ਕਿ ਕਿਸਾਨੀ ਸੰਘਰਸ਼ ’ਚ ਹਰੇਕ ਪਰਿਵਾਰ ਨੂੰ ਜੋੜਣ ਲਈ ਲੋਕਾਂ ਨਾਲ ਮੀਟਿੰਗ ਕਰ ਕੇ ਦਿੱਲੀ ਦੀ ਟਰੈਕਟਰ ਪਰੇਡ ’ਚ ਆਪਣੇ ਟਰੈਕਟਰ ਨਾ ਲਿਜਾਣ ਵਾਲੇ ਟਰੈਕਟਰ ਮਾਲਕ ਨੂੰ ਟਾਇਰ 16-9-28 ਵਾਲੇ ਨੂੰ 5100 ਰੁਪਏ, ਟਾਇਰ 14-9 ਵਾਲੇ ਨੂੰ 3300 ਰੁਪਏ ਅਤੇ ਟਾਇਰ 12-13 ਵਾਲੇ ਨੂੰ 2100 ਰੁਪਏ ਦਾ ਜੁਰਮਾਨਾ ਅਤੇ ਘਰ ਘਰ ਦਾ ਬੰਦਾ ਨਾ ਜਾਣ ਦੀ ਸੂਰਤ ’ਚ 500 ਰੁਪਏ ਜੁਰਮਾਨਾ ਪੰਚਾਇਤ ਕੋਲ ਭਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦਾ ਕਿਰਸਾਨੀ ਸੰਘਰਸ਼ ਪਿੰਡਾਂ ਦੀ ਹੋਂਦ ਅਤੇ ਖੇਤੀ ਲਈ ਹੈ ਅਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤਿ ਜ਼ਰੂਰੀ ਹਨ। ਦੱਸ ਦਈਏ ਕਿ ਇਸ ਬਿਆਨ ’ਤੇ ਪ੍ਰੇਮ ਸਿੰਘ, ਰਛਪਾਲ ਸਿੰਘ, ਰਾਮਚੰਦ ਸਿੰਘ, ਬਘੇਲ ਸਿੰਘ, ਅਜੈਬ ਸਿੰਘ, ਪੋਪੀ ਸਿੰਘ, ਹਰਪਾਲ ਸਿੰਘ, ਪੁਸ਼ਪਿੰਦਰ ਸਿੰਘ ਤੇ ਮਨਜੀਤ ਸਿੰਘ ਦਸਤਖ਼ਤ ਹਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe