Friday, November 22, 2024
 

ਰਾਸ਼ਟਰੀ

ਮੋਦੀ ਸਰਕਾਰ ਨੂੰ ਵਾਪਸ ਲੈਣੇ ਹੋਣਗੇ ਖੇਤੀ ਕਾਨੂੰਨ : ਰਾਹੁਲ

January 15, 2021 10:03 AM

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਮੁਦਰੈ ’ਚ ਜੱਲੀਕੱਟੂ ਦੇ ਆਯੋਜਨ ਨੂੰ ਦੇਖਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵੀ ਸਾਧਿਆ। ਰਾਹੁਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੀ ਹੈ, ਸਗੋਂ ਉਨ੍ਹਾਂ ਨੂੰ ਬਰਬਾਦ ਕਰਨ ਦੀ ਯੋਜਨਾ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਨੂੰਨਾਂ ਨੂੰ ਮੋਦੀ ਸਰਕਾਰ ਜ਼ਬਰਦਸਤੀ ਲਿਆਈ ਹੈ, ਤੁਸੀਂ ਮੇਰੀ ਗੱਲ ਨੂੰ ਗੰਢ ਬੰੰਨ੍ਹ ਲਉ, ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣਾ ਹੀ ਹੋਣਗੇ।    
ਰਾਹੁਲ ਨੇ ਕਿਹਾ ਕਿ ਕਿਸਾਨ ਇਸ ਦੇਸ਼ ਦੀ ਰੀੜ੍ਹ ਹਨ। ਜੇਕਰ ਕਿਸੇ ਨੂੰ ਲਗਦਾ ਹੈ ਕਿ ਤੁਸੀਂ ਕਿਸਾਨਾਂ ਨੂੰ ਦਬਾ ਸਕਦੇ ਹੋ ਅਤੇ ਇਹ ਦੇਸ਼ ਖ਼ੁਸ਼ਹਾਲ ਹੁੰਦਾ ਰਹੇਗਾ ਤਾਂ ਉਨ੍ਹਾਂ ਨੂੰ ਸਾਡੇ ਇਤਿਹਾਸ ਨੂੰ ਵੇਖਣਾ ਹੋਵੇਗਾ। ਜਦੋਂ ਵੀ ਭਾਰਤੀ ਕਿਸਾਨ ਕਮਜ਼ੋਰ ਹੁੰਦੇ ਹਨ, ਭਾਰਤ ਕਮਜ਼ੋਰ ਹੁੰਦਾ ਹੈ। ਰਾਹੁਲ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨਾਂ ਨੂੰ ਇਸ ਲਈ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਹ ਅਪਣੇ 2-3 ਦੋਸਤਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਹਨ ਅਤੇ ਉਨ੍ਹਾਂ ਦੀ ਹਰ ਮੰਗ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਕਾਨੂੰਨਾਂ ਨੂੰ ਮੋਦੀ ਸਰਕਾਰ ਜ਼ਬਰਦਸਤੀ ਲਿਆਈ ਹੈ, ਉਨ੍ਹਾਂ ਨੂੰ ਵਾਪਸ ਲੈਣਾ ਹੀ ਹੋਵੇਗਾ। ਪੀ.ਐੱਮ. ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਚੀਨੀ ਫ਼ੌਜੀ ਭਾਰਤੀ ਖੇਤਰ ਦੇ ਅੰਦਰ ਬੈਠੇ ਹਨ। ਅੱਜ ਚੀਨੀ ਫ਼ੌਜ ਸਾਡੀ ਜ਼ਮੀਨ ’ਚ ਦਾਖ਼ਲ ਹੋਈ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ ਹੈ। 

 

Have something to say? Post your comment

 
 
 
 
 
Subscribe