ਮੁਹਾਲੀ : ਮੁਹਾਲੀ ਦੇ ਸੈਕਟਰ 68 ਦੇ ਸਿਟੀ ਪਾਰਕ ਵਿੱਚ ਇੱਕ ਮਰਿਆ ਹੋਇਆ ਕਬੂਤਰ ਮਿਲਣ ਕਾਰਨ ਇਲਾਕਾ ਨਿਵਾਸੀਆਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੈਕਟਰ 68 ਦੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੰਜੂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਤਕਰੀਬਨ 9 ਵਜੇ ਸੈਰ ਕਰਨ ਵਾਲਿਆਂ ਤੋਂ ਜਾਣਕਾਰੀ ਮਿਲੀ ਕਿ 68 ਦੇ ਸਿਟੀ ਪਾਰਕ ਵਿੱਚ ਇੱਕ ਮਰਿਆ ਹੋਇਆ ਕਬੂਤਰ ਪਿਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪਹੁੰਚ ਤੁਰੰਤ ਸਿਵਲ ਹਸਪਤਾਲ 6 ਫੇਜ਼ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਇਹ ਮਾਮਲਾ ਪਸ਼ੂ ਵਿਭਾਗ ਨਾਲ ਸਬੰਧਿਤ ਹੈ। ਉਹਨਾਂ ਦੱਸਿਆ ਕਿ ਇਸ ਉਪਰੰਤ ਉਹਨਾਂ ਨੇ ਪਸ਼ੂ ਹਸਪਤਾਲ ਸੈਕਟਰ 68 ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਜਿਹੜੇ ਮੌਕੇ ਤੇ ਪਹੁੰਚ ਕੇ ਕਬੂਤਰ ਨੂੰ ਨਾਲ ਲੈ ਗਏ ਹਨ। ਉਹਨਾਂ ਕਿਹਾ ਕਿ ਪਸ਼ੂ ਹਸਪਤਾਲ ਵਾਲਿਆਂ ਅਨੁਸਾਰ ਉਹਨਾਂ ਵਲੋਂ ਮਿ੍ਰਤਕ ਕਬੂਤਰ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ।