Friday, November 22, 2024
 

ਰਾਸ਼ਟਰੀ

ਕਿਸਾਨੀ ਮੁੱਦੇ ਤੇ ਸੋਨੀਆ ਗਾਂਧੀ ਬਣਾਵੇਗੀ ਰਣਨੀਤੀ

January 09, 2021 05:35 PM

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਕਿਸਾਨੀ ਅੰਦੋਲਨ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਕਰੇਗੀ। ਇਹ ਬੈਠਕ ਕਿਸਾਨਾਂ ਅਤੇ ਸਰਕਾਰ ਦਰਮਿਆਨ ਅੱਠਵੇਂ ਦੌਰ ਵਿੱਚ ਗੱਲਬਾਤ ਦੇ ਡੈੱਡਲੌਕ ਤੋਂ ਬਾਅਦ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਇੰਚਾਰਜਾਂ ਨਾਲ ਇੱਕ ਰਣਨੀਤੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਰਕਾਰ ਦੀ ਨੀਅਤ ‘ਤੇ ਸਵਾਲ ਉਠਾਉਂਦਿਆਂ ਪਾਰਟੀ ਨੇ ਕਿਹਾ ਕਿ ਆਪਣੀ ਜ਼ਿੱਦ ਦੇ ਸਾਹਮਣੇ ਇਸ ਨੂੰ ਠੰਡ 'ਚ ਥਿਉਰਦੇ ਅਤੇ ਮਰਦੇ  ਕਿਸਾਨੀ ਦੀ ਕੋਈ ਚਿੰਤਾ ਨਹੀਂ ਹੈ। ਗੱਲਬਾਤ ਦੀ ਅਗਲੀ ਤਰੀਕ ਦੇਣ ਲਈ ਸਰਕਾਰ 'ਤੇ ਹਮਲਾ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ, "ਇਰਾਦਾ ਸਪਸ਼ਟ ਨਹੀਂ ਹੈ, ਜਿਸ  ਦੀ ਰਣਨੀਤੀ ਤਰੀਕ ਤੇ ਤਰੀਕ ਦੇਣਾ ਹੈ।" ਦੱਸ ਦੇਈਏ ਕਿ ਕਾਂਗਰਸ ਪਹਿਲਾਂ ਹੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਚੁੱਕੀ ਹੈ। ਸੋਨੀਆ ਗਾਂਧੀ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਸੁਤੰਤਰ ਭਾਰਤ ਦੀ "ਸਭ ਤੋਂ ਹੰਕਾਰੀ" ਸਰਕਾਰ ਦੱਸਿਆ ਸੀ ਅਤੇ ਮੰਗ ਕੀਤੀ ਸੀ ਕਿ ਕਾਨੂੰਨਾਂ ਨੂੰ ਵਾਪਸ ਲੈ ਆਪਣਾ “ਰਾਜ ਧਰਮ” ਨਿਭਾਉਣ ਲਈ ਕਿਹਾ ਸੀ।

 

Have something to say? Post your comment

 
 
 
 
 
Subscribe