ਜਗਦਲਪੁਰ : ਬਸਤਰ ਜ਼ਿਲ੍ਹੇ ਦੇ ਟਿਕਰਾਲੋਹੰਗਾ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਐਤਵਾਰ ਨੂੰ ਦੋ ਲੜਕੀਆਂ ਨਾਲ ਇਕ ਹੀ ਮੰਡਪ ’ਚ ਇਕੱਠੇ ਅਗਨੀ ਨੂੰ ਗਵਾਹ ਮੰਨ ਕੇ ਸੱਤ ਫੇਰੇ ਲਏ। ਵਿਆਹ ਦੇ ਸੱਦਾ-ਪੱਤਰ ’ਚ ਦੋਵੇਂ ਲੜਕੀਆਂ ਦਾ ਨਾਂ ਛਪਵਾਇਆ ਗਿਆ।
ਵਿਆਹ ਤਿੰਨੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਇਸ ਅਨੋਖੇ ਵਿਆਹ ’ਚ ਸ਼ਾਮਲ ਹੋਣ ਵਾਲਿਆਂ ’ਚ ਵੀ ਖ਼ਾਸਾ ਉਤਸ਼ਾਹ ਸੀ। ਤਿੰਨੇ ਇਕ ਸਾਲ ਤਕ ਲਿਵ ਇਨ ’ਚ ਰਹੇ। ਜਨਜਾਤੀ ਰਵਾਇਤ ’ਚ ਇਸ ਨੂੰ ਮਾਨਤਾ ਹੈ। ਸਮਾਜ ਨੇ ਉਨ੍ਹਾਂ ਵਿਚਕਾਰ ਬਿਹਤਰ ਤਾਲਮੇਲ ਨੂੰ ਵੇਖਦੇ ਹੋਏ ਵਿਆਹ ਦੀ ਇਜਾਜ਼ਤ ਦਿੱਤੀ।
ਇੱਥੋਂ ਕਰੀਬ 17 ਕਿਲੋਮੀਟਰ ਦੂਰ ਬਸਤਰ ਬਲਾ ਦੇ ਟਿਕਰਾਲੋਹੰਗਾ ’ਚ ਰਹਿਣ ਵਾਲੇ 24 ਸਾਲਾ ਚੰਦੂ ਮੌਰਿਆ ਖੇਤੀ ਕਰਦੇ ਹਲ। ਉਸ ਦਾ ਪਹਿਲਾਂ ਕਰੰਜੀ ਦੀ ਹਸੀਨਾ ਬਘੇਲ ਅਤੇ ਫਿਰ ਅਰੰਡਵਾਲ ਦੀ ਸੁੰਦਰ ਕਸ਼ਿਅਪ ਨਾਲ ਪ੍ਰੇਮ ਸਬੰਧ ਹੋਇਆ। ਸੁੰਦਰੀ ਨੂੰ ਪਤਾ ਸੀ ਕਿ ਚੰਦੂ ਦਾ ਪ੍ਰੇਮ ਹਸੀਨਾ ਨਾਲ ਵੀ ਚੱਲ ਰਿਹਾ ਹੈ ਅਤੇ ਹਸੀਨਾ ਨੂੰ ਵੀ ਪਤਾ ਸੀ ਕਿ ਚੰਦੂ ਸੁੰਦਰੀ ਨਾਲ ਰਿਲੇਸ਼ਨਸ਼ਿਪ ’ਚ ਹੈ। ਸੁੰਦਰੀ ਨਾਲ ਉਸ ਦੇ ਗੂੜ੍ਹੇ ਪ੍ਰੇਮ ਦੀ ਜਾਣਕਾਰੀ ਹਸੀਨਾ ਤੋਂ ਇਲਾਵਾ ਤਿੰਨਾਂ ਪਰਿਵਾਰਾਂ ਦੇ ਲੋਕਾਂ ਨੂੰ ਹੋ ਗਈ।
ਗੱਲ ਜਦੋਂ ਵਿਆਹ ਕਰਨ ਦੀ ਆਈ ਤਾਂ ਚੰਦੂ ਨੇ ਦੋਵੇਂ ਲੜਕੀਆਂ ਨਾਲ ਵਿਆਹ ਕਰਨ ਦਾ ਪ੍ਰਸਤਾਵ ਮਾਪਿਆਂ ਕੋਲ ਰੱਖਿਆ। ਉਸ ਦਾ ਕਹਿਣਾ ਹੈ ਕਿ ਉਹ ਦੋਵਾਂ ਨਾਲ ਹੀ ਦਿਲੋ-ਜਾਨ ਨਾਲ ਪਿਆਰ ਕਾਦ ਹੈ ਅਤੇ ਕਿਸੇ ਨੂੰ ਛੱਡਣਾ ਨਹੀਂ ਚਾਹੁੰਦਾ।
ਲੜਕੀਆਂ ਦੇ ਮਾਪਿਆਂ ਨੇ ਵੀ ਵਿਆਹ ਦੀ ਮਨਜ਼ੂਰੀ ਦੇ ਦਿੱਤੀ ਕਿਉਂਕਿ ਲੜਕੀਆਂ ਨੇ ਇੱਕ-ਦੂਜੇ ਦੇ ਨਾਲ ਰਹਿਣ ਦੀ ਹਾਮੀ ਭਰ ਦਿੱਤੀ ਸੀ। ਤਿੰਨੇ ਇਕ ਸਾਲ ਤੋਂ ਇਕੱਠੇ ਰਹਿ ਰਹੇ ਸਨ। ਮੁਰੀਆ ਕਬੀਲੇ ’ਚ ਬਹੁ ਵਿਆਹ ਦੀ ਪ੍ਰਥਾ ਹੈ। ਭਾਰਤੀ ਸੰਵਿਧਾਨਿਕ ਅਤੇ ਕਾਨੂੰਨੀ ਪ੍ਰਬੰਧ ਵੀ ਕਬੀਲੇ ਨਾਲ ਜੁੜੇ ਲੋਕਾਂ ਨੂੰ ਬਹੁ-ਵਿਆਹ ਨੂੰ ਮਾਨਤਾ ਦਿੰਦਾ ਹੈ।
ਮੋਬਾਈਲ ’ਚ ਕਾਨਫਰੰਸ ਜ਼ਰੀਏ ਹੁੰਦੀ ਸੀ ਗੱਲ
ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਚੰਦੂ, ਹਸੀਨਾ ਅਤੇ ਸੁੰਦਰੀ ਇਕੱਠੇ ਗੱਲ ਕਰਿਆ ਕਰਦੇ ਸਨ। ਤਿੰਨੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਸਨ। ਅਜਿਹੇ ’ਚ ਇਕੱਠੇ ਗੱਲ ਕਰਨ ਲਈ ਇਨ੍ਹਾਂ ਨੇ ਤਕਲਾਨੋਜੀ ਦਾ ਸਹਾਰਾ ਲਿਆ। ਮੋਬਾਈਲ ’ਚ ਕਾਨਫਰੰਸ ਦੇ ਜ਼ਰੀਏ ਗੱਲਾਂ ਕਰਦੇ ਰਹੇ। ਇਸ ਨਾਲ ਇਕ-ਦੂਜੇ ਬਾਰੇ ਜਾਣਨ ਦਾ ਮੌਕਾ ਵੀ ਉਨ੍ਹਾਂ ਨੂੰ ਮਿਲਿਆ।
ਤਿੰਨ ਜਨਵਰੀ ਨੂੰ ਹੋਇਆ ਵਿਆਹ
ਚੰਦੂ ਨੇ ਦੋਵੇਂ ਲੜਕੀਆਂ ਨਾਲ ਵਿਆਹ ਕਰਨ ਦਾ ਇੱਛਾ ਪ੍ਰਗਟ ਕੀਤੀ। ਤਿੰਨੇ ਪਰਿਵਾਰ ਵੀ ਇਸ ਲਈ ਰਾਜ਼ੀ ਹੋ ਗਏ। ਟਿਕਰਾਲੋਹੰਗਾ ’ਚ ਤਿੰਨ ਜਨਵਰੀ ਨੂੰ ਵਿਆਹ ਹੋਇਆ। ਚੰਦੂ ਨੇ ਦੋਵੇਂ ਲੜਕੀਆਂ ਨਾਲ ਇਕ ਹੀ ਮੰਡਪ ’ਚ ਇਕੱਠੇ ਸੱਤ ਫੇਰੇ ਲਏ। ਪਿੰਡ ’ਚ ਉਸੇ ਦਿਨ ਭੋਜ ਦਾ ਪ੍ਰਬੰਧ ਵੀ ਕੀਤਾ ਗਿਆ। ਭੋਜ ’ਚ ਦੋ ਲੜਕੀਆਂ ਅਤੇ ਇਕ ਲਾੜੇ ਦੇ ਬੈਠਣ ਲਈ ਸਟੇਜ ਦਾ ਪ੍ਰਬੰਧ ਕੀਤਾ ਗਿਆ ਸੀ। ਤਿੰਨੇ ਇਕੱਠੇਹੀ ਸਟੇਜ ’ਤੇ ਬੈਠੇ। ਪਿੰਡ ਵਾਸੀਆਂ ਸਮੇਤ ਹੋਰ ਲੋਕਾਂ ਤੋਂ ਵਿਆਹ ਦੀ ਵਧਾਈ ਲਈ।