ਲੰਡਨ : ਭਾਰਤ 'ਚ ਚਲ ਰਹੇ ਕਿਸਾਨ ਅੰਦੋਲਨ 'ਤੇ ਹੁਣ ਬਰਤਾਨੀਆ ਵਿਚ ਵੀ ਸਿਆਸਤ ਹੋਣ ਲੱਗੀ ਹੈ। ਬ੍ਰਿਟਿਸ਼ ਲੇਬਰ ਪਾਰਟੀ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਚਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ 100 ਤੋਂ ਜ਼ਿਆਦਾ ਸਾਂਸਦਾਂ ਅਤੇ ਲੌਰਡਸ ਦੇ ਹਸਤਾਖਰ ਵਾਲਾ ਇੱਕ ਖ਼ਤ ਭੇਜਿਆ ਹੈ।
ਇਸ ਖ਼ਤ ਵਿਚ ਤਨਮਨਜੀਤ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਦ ਬਰਤਾਨਵੀ ਪ੍ਰਧਾਨ ਮੰਤਰੀ ਜੌਨਸਨ, ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤਾਂ ਉਹ ਕਿਸਾਨਾਂ ਦੇ ਮੁੱਦੇ ਨੂੰ ਜ਼ਰੂਰ ਚੁੱਕਣ ਤੇ ਉਮੀਦ ਕਰਨ ਕਿ ਭਾਰਤ ਵਿਚ ਮੌਜੂਦਾ ਰੇੜਕੇ ਦਾ ਛੇਤੀ ਹੱਲ ਹੋਵੇ।
ਲੇਬਰ ਪਾਰਟੀ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਇਸ ਤੋਂ ਪਹਿਲਾਂ 36 ਬਰਤਾਨਵੀ ਸਾਂਸਦਾਂ ਨੇ ਰਾਸ਼ਟਰ ਮੰਡਲ ਸਕੱਤਰ ਡੌਮੀਨਿਕ ਰਾਬ ਨੂੰ ਚਿੱਠੀ ਲਿਖੀ ਸੀ। ਜਿਸ ਵਿਚ ਸਾਂਸਦਾਂ ਨੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਭਾਰਤ 'ਤੇ ਦਬਾਅ ਬਣਾਉਣ ਦੀ ਮੰਗ ਕੀਤੀ ਸੀ। ਸਾਂਸਦਾਂ ਦੇ ਗੁੱਟ ਨੇ ਡੋਮੀਨਿਕ ਰੌਬ ਨੂੰ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਲਈ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫ਼ਤਰਾਂ ਦੇ ਜ਼ਰੀਏ ਭਾਰਤ ਸਰਕਾਰ ਨਾਲ ਗੱਲ ਕਰਨ।
ਜਿਹੜੇ ਸਾਂਸਦਾਂ ਨੇ ਬੋਰਿਸ ਜੌਨਸਨ ਨੂੰ ਭੇਜੇ ਇਸ ਖ਼ਤ 'ਤੇ ਦਸਤਖਤ ਕੀਤੇ ਹਨ ਉਨ੍ਹਾਂ ਵਿਚ ਡੇਬੀ ਅਬਰਾਹਮ, ਤਾਹਿਰ ਅਲੀ, ਡਾ. ਰੂਪਾ ਹਕ, ਅਪਸਨ ਬੇਗਮ, ਸਰ ਪੀਟਰ ਬੌਟਲੇ, ਸਾਰਾ ਚੈਂਪੀਅਨ, ਜੈਰੇਮੀ ਕੌਰਬਿਨ, ਜੌਨ ¬ਕ੍ਰਦਰਸ, ਜੌਨ ਕਰਾਇਰ, ਗੈਰੇਂਟ ਡੇਵਿਸ, ਮਾਰਟਿਨ ਡਾਕਟਰੀ ਹਿਊਜਸ, ਐਲਨ ਡੋਰਾਂਸ, ਐਂਡਰਿਊ ਗਵੇਨੇ, ਅਫਜ਼ਲ ਖਾਨ, ਇਆਨ ਲਾਵੇਰੀ, ਇਮਾ ਲਾਵੇਰੀ, ਕਲਾਈਵ ਲੇਵਿਸ, ਟੋਨੀ ਲਾÎਇਡ, ਖਾਲਿਦ ਮਹਿਮੂਦ, ਸੀਮਾ ਮਲਹੋਤਰਾ, ਸਟੀਵ ਮੈਕਕੇਬ, ਜੌਨ ਮੈਕਡੋਨੇਲ, ਪੈਟ ਮੈਕਫੈਡੇਨ, ਗ੍ਰਾਹਮ ਮੋਰਿਸ, ਕਾਰਲੋਇਨ ਆਦਿ ਸ਼ਾਮਲ ਹਨ।