Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸਿਹਤ ਸੰਭਾਲ

ਪੱਤਾ ਗੋਭੀ ਵਿਚ ਹੁੰਦਾ ਹੈ ਬਾਰੀਕ ਕੀੜਾ ਜੋ ਸਾਡੇ ਦਿਮਾਗ਼ ਨੂੰ ਨੁਕਸਾਨ ਪਹੁੰਚਾਉਂਦਾ ਹੈ 🐛🐜

January 08, 2021 11:06 AM

ਚੰਡੀਗੜ੍ਹ : ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਪੱਤਾ ਗੋਭੀ ਵਿਚ ਇਕ ਕੀੜਾ ਹੈ ਅਤੇ ਇਹ ਦਿਮਾਗ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਡਰ ਦੇ ਕਾਰਨ ਹਜ਼ਾਰਾਂ ਜਾਂ ਵੱਧ ਲੋਕ ਗੋਭੀ ਖਾਣਾ ਛੱਡ ਗਏ ਹਨ। ਜਾਣੋ ਇਹ ਕੀੜਾ ਕੀ ਹੈ ਅਤੇ ਦਿਮਾਗ ਵਿਚ ਕਿਵੇਂ ਪ੍ਰਵੇਸ਼ ਕਰ ਜਾਂਦਾ ਹੈ।
ਪਰ ਪੱਤਾ ਗੋਭੀ ਅਤੇ ਫੁੱਲ ਗੋਭੀ ਇਕ ਹੀ ਪ੍ਰਜਾਤੀ ਦੀ ਸਬਜ਼ੀ ਤੋਂ ਬਣੇ ਹਨ। ਪੱਤਾ ਗੋਭੀ ਵਿਚੋਂ ਨਿਕਲਣ ਵਾਲੇ ਕੀੜੇ ਨੂੰ ਟੇਪਵਰਮ (tapeworm) ਕਿਹਾ ਜਾਂਦਾ ਹੈ। ਇਹ ਕੀੜਾ ਟੇਪਵਰਮ ਦੇ ਅੰਤੜੀਆਂ ਵਿਚ ਦਾਖਲ ਹੋਣ ਤੋਂ ਬਾਅਦ, ਇਹ ਖੂਨ ਦੇ ਪ੍ਰਵਾਹ ਨਾਲ ਸਰੀਰ ਦੇ ਦਿਮਾਗ ਅਤੇ ਦਿਮਾਗ ਦੇ ਹੋਰ ਹਿੱਸਿਆਂ ਵਿਚ ਪਹੁੰਚ ਸਕਦਾ ਹੈ। ਇਹ ਬਹੁਤ ਛੋਟਾ ਹੁੰਦਾ ਹੈ, ਜਿਸ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ। ਇਹ ਸਬਜ਼ੀ ਉਬਾਲ ਕੇ ਅਤੇ ਚੰਗੀ ਤਰ੍ਹਾਂ ਪਕਾਉਣ ਨਾਲ ਮਰ ਸਕਦਾ ਹੈ। ਇਹ ਕੀੜਾ ਜਾਨਵਰਾਂ ਦੇ ਮੱਲ ਵਿਚ ਪਾਇਆ ਜਾਂਦਾ ਹੈ। ਟੇਪਵਰਮ ਮੀਂਹ ਦੇ ਪਾਣੀ ਕਾਰਨ ਜਾਂ ਕਿਸੇ ਵਜ੍ਹਾ ਕਰਕੇ ਜ਼ਮੀਨ ਉਤੇ ਪਹੁੰਚ ਜਾਂਦਾ ਹੈ ਅਤੇ ਕੱਚੀਆਂ ਸਬਜ਼ੀਆਂ ਰਾਹੀਂ ਦੁਬਾਰਾ ਸਾਡੇ ਤੱਕ ਪਹੁੰਚਦਾ ਹੈ। ਪੇਟ ਤਕ ਪਹੁੰਚਣ ਤੋਂ ਬਾਅਦ ਇਹ ਕੀੜਾ ਪਹਿਲਾਂ ਅੰਤੜੀਆਂ ਅਕੇ ਫਿਰ ਨਾੜੀਆਂ ਵਿਚ ਲਹੂ ਵਗਣ ਨਾਲ ਦਿਮਾਗ ਤੱਕ ਪੁੱਜ ਜਾਂਦਾ ਹੈ। ਇਸ ਦਾ ਲਾਰਵਾ ਦਿਮਾਗ ਨੂੰ ਗੰਭੀਰ ਸੱਟ ਮਾਰਦਾ ਹੈ। ਟੇਪਵਰਮ ਨਾਲ ਹੋਣ ਵਾਲੇ ਸੰਕਰਮਣ ਨੂੰ ਟਾਇਨੀਅਸਿਸ (taeniasis) ਕਿਹਾ ਜਾਂਦਾ ਹੈ। ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਕੀੜਾ ਅੰਡੇ ਦਿੰਦਾ ਹੈ, ਜਿਸ ਕਾਰਨ ਸਰੀਰ ਦੇ ਅੰਦਰ ਜ਼ਖ਼ਮ ਬਣਨਾ ਸ਼ੁਰੂ ਹੋ ਜਾਂਦੇ ਹਨ। ਇਸ ਕੀੜੇ ਦੀਆਂ ਤਿੰਨ ਕਿਸਮਾਂ ਹਨ (1) ਟੀਨੀਆ ਸੇਗੀਨਾਟਾ, (2) ਟੀਨੀਆ ਸੋਲੀਅਮ ਅਤੇ (3) ਟੀਨੀਆ ਏਸ਼ੀਆਟਿਕਾ। ਇਹ ਲੀਵਰ ਵਿਚ ਜਾ ਕੇ ਇਕ ਗੱਠ ਬਣਾਉਂਦਾ, ਜਿਸ ਵਿਚ ਪੱਸ ਪੈ ਜਾਂਦੀ ਹੈ। ਇਹ ਅੱਖ ਵਿਚ ਵੀ ਆ ਸਕਦਾ ਹੈ। ਇਹ ਕੀੜੇ ਸਾਡੇ ਪੇਟ ਦੇ ਭੋਜਨ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਹ ਕੀੜਾ ਜਿਸ ਵਿਅਕਤੀ ਦੇ ਦਿਮਾਗ ਵਿਚ ਪਹੁੰਚਦਾ ਹੈ ਉਸ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਸ਼ੁਰੂਆਤ ਵਿਚ ਕੋਈ ਲੱਛਣ ਨਹੀਂ ਹੁੰਦੇ। ਪਰ ਸਿਰ ਦਰਦ, ਥਕਾਵਟ, ਵਿਟਾਮਿਨ ਦੀ ਘਾਟ ਵਰਗੇ ਲੱਛਣ ਵੇਖੇ ਜਾਂਦੇ ਹਨ। ਦਿਮਾਗ ਵਿਚ ਅੰਡਿਆਂ ਦਾ ਦਬਾਅ ਇੰਨਾ ਵੱਧ ਜਾਂਦਾ ਹੈ ਕਿ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਜੇ ਕੋਈ ਬਾਹਰੀ ਚੀਜ ਦਿਮਾਗ ਵਿੱਚ ਆਉਂਦੀ ਹੈ ਤਾਂ ਦਿਮਾਗ ਦਾ ਅੰਦਰੂਨੀ ਸੰਤੁਲਨ ਵਿਗੜ ਜਾਂਦਾ ਹੈ। ਟੇਪਵਰਮ ਦੀ ਲੰਬਾਈ 3.5 ਤੋਂ 25 ਮੀਟਰ ਤੱਕ ਹੋ ਸਕਦੀ ਹੈ। ਇਸ ਦੀ ਉਮਰ 30 ਸਾਲ ਤੱਕ ਹੈ। ਇਸ ਕੀੜੇ ਦੇ ਇਲਾਜ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਇਹ ਮਰ ਜਾਵੇ ਜਾਂ ਸਰਜਰੀ ਵੀ ਕੀਤੀ ਜਾ ਸਕਦੀ ਹੈ।
ਇਹ ਕੀੜੇ ਤੋਂ ਬਚਾਅ ਲਈ ਡਾਕਟਰ ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਵਿਚ ਇਹ ਕੀੜਾ ਪਾਇਆ ਜਾਂਦਾ ਹੈ, ਉਹ ਅੱਧਾ-ਪੱਕਾ ਭੋਜਨ ਖਾਣ ਨਾਲ ਟੇਪਵਰਮ ਕੀੜਾ ਦੇ ਪੇਟ ਤਕ ਪਹੁੰਚ ਜਾਂਦਾ ਹੈ। ਭਾਰਤ ਵਿੱਚ ਟੇਪਵਰਮ ਕੀੜੇ ਦੀ ਲਾਗ ਆਮ ਹੈ। ਇੱਥੇ ਤਕਰੀਬਨ 12 ਲੱਖ ਲੋਕ ਨਿਉਰੋਸੈਸਟੀਰੋਸਿਸ ਤੋਂ ਪੀੜ੍ਹਤ ਹਨ। ਇਹ ਮਿਰਗੀ ਦੇ ਦੌਰੇ ਦਾ ਇਕ ਮੁੱਖ ਕਾਰਨ ਹੈ।
ਇਸ ਕੀੜੇ ਦੀਆਂ 5 ਹਜ਼ਾਰ ਤੋਂ ਵੱਧ ਕਿਸਮਾਂ ਦੱਸੀਆਂ ਜਾਂਦੀਆਂ ਹਨ। ਭਾਰਤ ਵਿਚ ਟੇਪਵਰਮ ਕੀੜੇ ਨਾਲ ਹੋਣ ਵਾਲੀ ਸਮੱਸਿਆ 20-25 ਸਾਲ ਪਹਿਲਾਂ ਸਾਹਮਣੇ ਆਈ ਸੀ, ਤਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕ ਸਿਰ ਵਿਚ ਗੰਭੀਰ ਦਰਦ ਦੀ ਸ਼ਿਕਾਇਤ ਕਰਦੇ ਹੋਏ ਹਸਪਤਾਲ ਆਏ ਅਤੇ ਉਨ੍ਹਾਂ ਨੂੰ ਮਿਰਗੀ ਵਰਗੇ ਦੌਰੇ ਪੈ ਰਹੇ ਸਨ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe